01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵੱਖ-ਵੱਖ ਇਲਾਕਿਆਂ ਵਿਚ ਜੂਆ ਖੇਡ ਰਹੇ ਵਿਅਕਤੀ ਗਿ੍ਫ਼ਤਾਰ <br/>

ਅਜੀਤ ਡੈਸਕ 31-12-2025
ਲੁਧਿਆਣਾ, 30 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਜੂਆ ਖੇਡ ਰਹੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ¢ ਪਹਿਲੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 1 ਵਿਖੇ ਤੈਨਾਤ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਬੁੱਕ ਮਾਰਕੀਟ ਮÏਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਵਿਅਕਤੀ ਪਰਚੀ ਦੜਾ ਸੱਟਾ ਲਗਾਉਣ ਦਾ ਆਦੀ ਹੈ, ਜਿਸ ਨੰੂ ਦÏਰਾਨੇ ਰੇਡ ਕੇਸਰ ਗੰਜ ਮੰਡੀ ਨੇੜੇ ਅਗਰਸੈਨ ਪਾਰਕ ਵਿਖੇ ਇਕ ਛੋਟੀ ਜਿਹੀ ਦੁਕਾਨ 'ਤੇ ਬੈਠ ਕੇ ਪਰਚੀ ਦੜਾ ਸੱਟਾ ਲਗਾ ਰਹੇ ਨੂੰ ਕਾਬੂ ਕਰਕੇ ਉਸ ਪਾਸੋਂ 1580 ਰੁਪਏ ਦੀ ਨਕਦੀ, ਬਾਲ ਪੈਨ, ਗੱਤਾ ਕਾਪੀ ਅਤੇ ਪਰਚੀ ਦੜਾ ਸੱਟਾ ਬਰਾਮਦ ਕੀਤੀ¢ ਮੁਲਜ਼ਮ ਦੀ ਸ਼ਨਾਖ਼ਤ ਕ੍ਰਿਸ਼ਨ ਲਾਲ ਵਜੋਂ ਹੋਈ¢ ਦੂਜੇ ਮਾਮਲੇ ਥਾਣਾ ਡਵੀਜ਼ਨ ਨੰਬਰ 2 ਵਿਖੇ ਤੈਨਾਤ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਚੀਮਾ ਚੌਕ ਮÏਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਵਿਅਕਤੀ ਪਰਚੀ ਦੜੇ ਸੱਟੇ ਦਾ ਨਾਜਾਇਜ਼ ਧੰਦਾ ਕਰਦਾ ਹੈ, ਜਿਸ ਨੰੂ ਦÏਰਾਨੇ ਰੇਡ ਹੀਰਾ ਮਾਰਕੀਟ ਨੇੜੇ ਢੋਲੇਵਾਲ ਪੁਲ ਦੇ ਥੱਲੇ ਸ਼ਰੇਆਮ ਤੁਰ ਫਿਰ ਕੇ ਪਰਚੀ ਦੜਾ ਸੱਟਾ ਲਗਾ ਰਹੇ ਨੂੰ ਕਾਬੂ ਕਰਕੇ ਉਸ ਪਾਸੋਂ 1570 ਰੁਪਏ, ਇਕ ਛੋਟੀ ਕਾਪੀ ਅਤੇ ਬਾਲ ਪੈਨ ਬਰਾਮਦ ਕੀਤਾ¢ ਮੁਲਜ਼ਮ ਦੀ ਸ਼ਨਾਖ਼ਤ ਸੰਜੇ ਕੁਮਾਰ ਵਜੋਂ ਹੋਈ¢ ਤੀਜੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 2 ਵਿਖੇ ਤੈਨਾਤ ਹÏਲਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਟੀ-ਪੁਆਇੰਟ ਸਿਵਲ ਹਸਪਤਾਲ ਮÏਜੂਦ ਸਨ ਤਾਂ ਮੁਖ਼ਬਰ ਖ਼ਾਸ ਦੀ ਇਤਲਾਹ ਤੇ ਮੁਲਜ਼ਮ ਨੂੰ ਦÏਰਾਨੇ ਰੇਡ ਨੇੜੇ ਪੁੱਡਾ ਗਰਾਊਾਡ ਵਿਖੇ ਸ਼ਰੇਆਮ ਪਰਚੀ ਦੜਾ ਸੱਟਾ ਲਗਾ ਰਹੇ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 240 ਰੁਪਏ, ਇਕ ਛੋਟੀ ਕਾਪੀ ਅਤੇ ਬਾਲ ਪੈਨ ਬਰਾਮਦ ਕੀਤਾ¢ ਮੁਲਜ਼ਮ ਦੀ ਸ਼ਨਾਖ਼ਤ ਤਨਵੀਰ ਆਲਮ ਵਜੋਂ ਹੋਈ¢ ਚÏਥੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 4 ਵਿਖੇ ਤੈਨਾਤ ਏ.ਐਸ.ਆਈ. ਪਿਆਰਾ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਸੀਤਾ ਮਾਤਾ ਮੰਦਰ ਚੌਕ ਮÏਜੂਦ ਸਨ ਤਾਂ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਮੁਲਜ਼ਮ ਨੂੰ ਦÏਰਾਨੇ ਰੇਡ ਛੋਟੀ ਦਰੇਸੀ ਗਰਾਊਾਡ ਕੋਲ ਸ਼ਰੇਆਮ ਪਰਚੀ ਦੜਾ ਸੱਟਾ ਲਗਾ ਰਹੇ ਨੂੰ ਕਾਬੂ ਕਰਕੇ ਉਸ ਪਾਸੋਂ 490 ਰੁਪਏ ਬਰਾਮਦ ਕੀਤੇ¢ ਮੁਲਜ਼ਮ ਦੀ ਸ਼ਨਾਖ਼ਤ ਵਿਜੈ ਕੁਮਾਰ ਵਜੋਂ ਹੋਈ¢ ਪੰਜਵੇਂ ਮਾਮਲੇ ਵਿਚ ਥਾਣਾ ਮੋਤੀ ਨਗਰ ਵਿਖੇ ਤੈਨਾਤ ਹੈੱਡ ਕਾਂਸਟੇਬਲ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਜ਼ੂਮ ਕੱਟ ਲਾਗੇ ਮÏਜੂਦ ਸਨ ਤਾਂ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਦੜੇ ਸੱਟੇ ਦਾ ਨਾਜਾਇਜ਼ ਕਾਰੋਬਾਰ ਕਰ ਰਹੇ ਵਿਅਕਤੀ ਨੂੰ ਦੌਰਾਨੇ ਰੇਡ ਕਾਬੂ ਕਰਕੇ ਉਸ ਪਾਸੋਂ 1720 ਰੁਪਏ ਦੀ ਨਕਦੀ ਬਰਾਮਦ ਕੀਤੀ¢ ਮੁਲਜ਼ਮ ਦੀ ਸ਼ਨਾਖ਼ਤ ਅਰਜੁਨ ਸਿੰਘ ਵਜੋਂ ਹੋਈ ਹੈ¢

ਪਿਛਲੀ ਖ਼ਬਰ ਸੀਸੂ-ਬਿਜ਼ਨੈੱਸ ਨੈਟਵਰਕਿੰਗ ਗਰੁੱਪ ਨੇ ਕਲਸੀ ਫਰਨੀਚਰ ਦਾ ਕੀਤਾ ਦੌਰਾ <br/> ਅਗਲੀ ਖ਼ਬਰ 110 ਪਿੰਡਾਂ ਨੂੰ ਨਗਰ ਨਿਗਮ 'ਚ ਰਲਾਏ ਜਾਣ ਦਾ ਡਟਵਾਂ ਵਿਰੋਧ ਹੋਵੇਗਾ-ਢੇਸੀ/ਬਸੈਮੀ/ਬੀਰਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।