28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਡੇਰਾਬੱਸੀ ਰੇਲਵੇ ਓਵਰ ਬਿ੍ਜ ਸਰਵਿਸ ਸੜਕ ਨੇੜੇ ਪਿਆ ਖੱਡਾ ਸਰਕਾਰ ਲਈ ਗਲੇ ਦੀ ਹੱਡੀ ਬਣਿਆ <br/>

ਅਜੀਤ ਡੈਸਕ 19-06-2025
ਡੇਰਾਬੱਸੀ, 18 ਜੂਨ (ਰਣਬੀਰ ਸਿੰਘ ਪੜ੍ਹੀ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਡੇਰਾਬੱਸੀ ਦੇ ਡੀ. ਏ. ਵੀ. ਸਕੂਲ ਨੇੜੇ ਰੇਲਵੇ ਓਵਰ ਬਿ੍ਜ ਦੀ ਸਰਵਿਸ ਸੜਕ ਨੇੜੇ ਪਿਆ ਖੱਡਾ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਹੋਇਆ, ਜਿਸ ਦੀ ਆਰਜ਼ੀ ਮੁਰੰਮਤ ਮਹੀਨਾ ਵੀ ਨਹੀਂ ਕੱਢਦੀ | ਇਹ ਖੱਡਾ ਪਿਛਲੇ ਕਰੀਬ ਢਾਈ ਸਾਲਾਂ ਤੋਂ ਪੱਕੇ ਤੌਰ 'ਤੇ ਮੁਰੰਮਤ ਦੀ ਮੰਗ ਕਰਦਾ ਆ ਰਿਹਾ ਹੈ, ਜਿਸ ਦੀ ਪੰਜਾਬ ਲੋਕ ਨਿਰਮਾਣ ਤੇ ਦੱਪਰ ਵਿਖੇ ਐਨ. ਐਚ. ਆਈ. ਏ. 'ਤੇ ਟੋਲ ਵਸੂਲਣ ਵਾਲੀ ਕੰਪਨੀ ਜੀ. ਐਮ. ਆਰ. ਵਲੋਂ ਕੀਤੀ ਗਈ ਆਰਜ਼ੀ ਮੁਰੰਮਤ ਹਫ਼ਤਾ ਵੀ ਨਹੀਂ ਕੱਢ ਰਹੀ | ਡੀ. ਏ. ਵੀ. ਸਕੂਲ ਦੇ ਨੇੜੇ ਮੋੜ 'ਤੇ ਪਿਆ ਇਹ ਖੱਡਾ ਸੈਂਕੜੇ ਸਨਅਤਾਂ ਤੇ ਹਰਿਆਣਾ ਸਮੇਤ ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਜਾਣ ਵਾਲੇ ਲੋਕਾਂ ਦੇ ਵਾਹਨਾਂ ਦੀ ਲਈ ਮੁਸੀਬਤ ਬਣਿਆ ਹੋਇਆ ਹੈ | ਲੋਕਾਂ ਨੇ ਹਲਕਾ ਵਿਧਾਇਕ, ਪ੍ਰਸ਼ਾਸਨ ਤੇ ਸਰਕਾਰ ਨੂੰ ਇਸ ਖੱਡੇ ਦੀ ਪੱਕੇ ਤੌਰ 'ਤੇ ਮੁਰੰਮਤ ਕਰਵਾਉਣ ਦੀ ਅਪੀਲ ਕੀਤੀ ਹੈ | ਇਸ ਤੋਂ ਇਲਾਵਾ ਮੁਬਾਰਕਪੁਰ ਵਿਖੇ ਪੰਡਵਾਲਾ ਨੂੰ ਜਾਣ ਵਾਲੇ ਚੌਕ 'ਤੇ ਵੀ ਅਜਿਹੇ ਹੀ ਹਾਲਾਤ ਬਣੇ ਹੋਏ ਹਨ |
ਟਾਈਲਾਂ ਲਗਾ ਕੇ ਕੀਤਾ ਜਾਵੇਗਾ ਪੱਕਾ ਬੰਦੋਬਸਤ-ਐਸ. ਡੀ. ਓ. ਲੋਕ ਨਿਰਮਾਣ : ਇਸ ਬਾਬਤ ਲੋਕ ਨਿਰਮਾਣ ਵਿਭਾਗ ਦੇ ਐਸ. ਡੀ. ਓ. ਰਣਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਵਲੋਂ ਡੇਰਾਬੱਸੀ ਤੋਂ ਰਾਮਗੜ੍ਹ ਰੋਡ ਨੂੰ ਬਣਾਉਣ ਲਈ ਐਸਟੀਮੇਟ ਬਣਾ ਕੇ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ ਤੇ ਜਲਦ ਟੈਂਡਰ ਲੱਗਣ ਵਾਲਾ ਹੈ | ਉਨ੍ਹਾਂ ਕਿਹਾ ਕਿ ਡੀ. ਏ. ਵੀ. ਚੌਕ ਤੇ ਸੁੰਨਾ ਚੌਕ ਨੇੜੇ ਟਾਇਲਾਂ ਲਗਾਉਣ ਦੀ ਯੋਜਨਾ ਬਣਾਈ ਗਈ ਹੈ | ਓਧਰ ਟੋਲ ਟੈਕਸ ਵਸੂਲਣ ਵਾਲੀ ਕੰਪਨੀ ਜੀ. ਐਮ. ਆਰ. ਦੇ ਪ੍ਰਾਜੈਕਟ ਮੈਨੇਜਰ ਇਕਬਾਲ ਸਿੰਘ ਨੇ ਆਖਿਆ ਕਿ ਉਨ੍ਹਾਂ ਵਲੋਂ ਟੋਏ ਦੀ ਕਈ ਵਾਰ ਮੁਰੰਮਤ ਕੀਤੀ ਜਾ ਚੁੱਕੀ ਹੈ ਤੇ ਮੌਕਾ ਵੇਖਣ ਤੋਂ ਬਾਅਦ ਮੁੜ ਤੋਂ ਖੱਡੇ ਨੂੰ ਦਰੁਸਤ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਲਜ਼ਮ ਕਾਬੂ ਅਗਲੀ ਖ਼ਬਰ ਸੰਤ ਬਾਬਾ ਵਰਿਆਮ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।