ਚੰਡੀਗੜ੍ਹ, 18 ਜੂਨ (ਮਾਰਕੰਡਾ)- ਅੱਜ ਸੈਕਟਰ 33 ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਇਕ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ | ਜਿਸ ਵਿਚ 190 ਲੋਕਾਂ ਨੇ ਹਿੱਸਾ ਲਿਆ | ਚੰਡੀਗੜ੍ਹ ਨਗਰ ਨਿਗਮ ਦੇ ਵਾਰਡ 22 ਦੀ ਕੌਂਸਲਰ ਅੰਜੂ ਕਤਿਆਲ ਨੇ ਲੋਕਾਂ ਨੂੰ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ | ਇਹ ਕੈਂਪ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਚੱਲਿਆ | ਇਸ ਮੌਕੇ ਸੋਨੀਆ ਮਲਿਕ, ਸਰਬਜੀਤ ਕੌਰ, ਪੂਜਾ, ਸੁਨੀਲ, ਇਕਬਾਲ ਕੌਰ, ਕੁਲਦੀਪ ਕੌਰ, ਭਾਰਤੀ ਅਤੇ ਅਸ਼ਵਨੀ ਕੁਮਾਰ ਸੇਠੀ ਨੇ ਵਿਸ਼ੇਸ਼ ਯੋਗਦਾਨ ਪਾਇਆ | ਚੰਡੀਗੜ੍ਹ ਟੀਮ ਜੀਵਨਦਾਨ ਗਰੁੱਪ ਦੇ ਆਗੂਆਂ ਨੇ ਅੰਜੂ ਕਤਿਆਲ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ |