28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਪੁਆਧੀ ਪੰਜਾਬੀ ਸੱਥ ਵਲੋਂ ਵੱਖੋ-ਵੱਖ ਸ਼ਖ਼ਸੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ <br/>

ਅਜੀਤ ਡੈਸਕ 16-10-2025
ਐੱਸ. ਏ. ਐੱਸ. ਨਗਰ, 15 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੁਆਧੀ ਪੰਜਾਬੀ ਸੱਥ ਮੁਹਾਲੀ ਵਲੋਂ ਇਸ ਸਾਲ ਵੱਖੋ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ 6 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਾ ਤੇ ਸਕੱਤਰ ਪਿ੍ੰ. ਗੁਰਮੀਤ ਸਿੰਘ ਖਰੜ ਨੇ ਦੱਸਿਆ ਕਿ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੂੰ ਸਾਹਿੱਤਕਾਰ ਗੁਰਬਖ਼ਸ਼ ਸਿੰਘ ਕੇਸਰੀ ਪੁਰਸਕਾਰ, ਕਾਹਨ ਸਿੰਘ ਪੰਨੂੰ, ਸੇਵਾ-ਮੁਕਤ ਆਈ. ਏ. ਐੱਸ. ਨੂੰ ਮਾ. ਸਰੂਪ ਸਿੰਘ ਪੁਰਸਕਾਰ, ਵਰਿੰਦਰ ਸਿੰਘ ਵਾਲੀਆ ਸੰਪਾਦਕ ਪੰਜਾਬੀ ਜਾਗਰਣ ਨੂੰ ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ, ਢਾਡੀ ਬਲਦੇਵ ਸਿੰਘ ਦਰਦੀ ਜੱਥੇ ਨੂੰ ਬਾਬਾ ਪ੍ਰਤਾਪ ਸਿੰਘ ਬੈਦਵਾਨ ਦੀ ਯਾਦ 'ਚ ਭਗਤ ਆਸਾ ਰਾਮ ਪੁਰਸਕਾਰ, ਪੰਜਾਬ ਪੁਲੀਸ ਸਬ ਇੰਸਪੈਕਟਰ ਬੀਬਾ ਸਿਮਰਨ ਨੂੰ ਸਰਦਾਰਨੀ ਰਵਿੰਦਰ ਕੌਰ ਪੁਰਸਕਾਰ, ਸੰਗੀਤ ਮਾਸਟਰ ਗੁਰਮੀਤ ਸਿੰਘ ਖ਼ਾਲਸਾ ਨੂੰ ਮਾ. ਰਘਬੀਰ ਸਿੰਘ ਬੈਦਵਾਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਪੁਸਤਕ ਪੁਰਸਕਾਰ ਮਨਜੀਤ ਕੌਰ ਅੰਬਾਲਵੀ ਦੇ ਬਾਲ-ਨਾਟਕ ਸੰਗ੍ਰਹਿ 'ਮਿੱਟੀ ਬੋਲ ਪਈ' ਨੂੰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਸੱਥ ਦੇ 22ਵੇਂ ਸਾਲਾਨਾ ਸਨਮਾਨ ਸਮਾਗਮ-2025 ਮੌਕੇ 30 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸੈਕਟਰ 38-ਬੀ (ਸ਼ਾਹਪੁਰ) ਚੰਡੀਗੜ੍ਹ ਵਿਖੇ ਪ੍ਰਦਾਨ ਕੀਤੇ ਜਾਣਗੇ¢

ਪਿਛਲੀ ਖ਼ਬਰ ਪਸ਼ੂ-ਪਾਲਣ ਮੰਤਰੀ ਵਲੋਂ ਮੂੰਹ-ਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਮੁਫ਼ਤ ਟੀਕਾਕਰਨ ਦੀ ਰਾਜ ਵਿਆਪੀ ਮੁਹਿੰਮ ਦੀ ਸ਼ੁਰੂਆਤ... ਅਗਲੀ ਖ਼ਬਰ ਮੁਬਾਰਕਪੁਰ ਦੀ ਬਾਵਾ ਕਾਲੋਨੀ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।