ਚੰਡੀਗੜ੍ਹ, 15 ਅਕਤੂਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਐਂਡ ਵੋਕੇਸ਼ਨਲ ਡਿਵੈਲਪਮੈਂਟ (ਯੂ.ਆਈ.ਐਫ.ਟੀ ਐਂਡ ਵੀ.ਡੀ) ਨੇ ਸਟੂਡੈਂਟ ਸੈਂਟਰ ਵਿਖੇ ਸਾਲਾਨਾ ਤਿਉਹਾਰ 'ਤਰੰਗ ਖੁਸ਼ੀਓਾ ਕੇ ਸੰਗ' ਪ੍ਰੋਗਰਾਮ ਕਰਵਾਇਆ ਗਿਆ, ਜੋ ਕਿ ਭਾਈਚਾਰਕ ਭਾਗੀਦਾਰੀ ਦੁਆਰਾ ਖੁਸ਼ੀ, ਹਮਦਰਦੀ ਅਤੇ ਸਥਿਰਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ | ਯੂ.ਆਈ.ਐੱਫ.ਟੀ. ਅਤੇ ਵੀ. ਡੀ. ਦੇ ਚੇਅਰਪਰਸਨ ਪ੍ਰੋ. ਪ੍ਰਭਦੀਪ ਬਰਾੜ ਦੀ ਅਗਵਾਈ ਹੇਠ ਗੈਸਟ ਫੈਕਲਟੀ ਦੀਪਾ ਅਤੇ ਸੀਨੀਅਰ ਰਿਸਰਚ ਫੈਲੋ ਅਕਾਂਕਸ਼ਾ ਗਰਗ ਦੁਆਰਾ ਕਰਵਾਇਆ ਗਿਆ | ਇਸ ਸਮਾਗਮ ਵਿਚ ਵਾਤਾਵਰਨ-ਅਨੁਕੂਲ ਉਤਪਾਦਾਂ ਜਿਵੇਂ ਕਿ ਕੱਪੜੇ ਦੇ ਬੈਗ, ਹੱਥ ਨਾਲ ਬਣੇ ਗਹਿਣੇ, ਮੋਮਬੱਤੀਆਂ ਅਤੇ ਘਰੇਲੂ ਸਮਾਨ ਦੇ ਪ੍ਰਦਰਸ਼ਨ ਸਬੰਧੀ 50 ਸਟਾਲਾਂ ਲਗਾਈਆਂ ਗਈਆਂ | ਜਿਨ੍ਹਾਂ ਵਿਚੋਂ 35 ਸੈਂਟਰ ਫਾਰ ਸੋਸ਼ਲ ਵਰਕ ਦੇ ਵਿਦਿਆਰਥੀਆਂ ਦੁਆਰਾ ਮਾਨਸਿਕ ਸਿਹਤ, ਲਿੰਗ ਸਮਾਨਤਾ, ਜਾਨਵਰ ਭਲਾਈ ਅਤੇ ਵਾਤਾਵਰਨ ਸੁਰੱਖਿਆ ਵਰਗੇ ਵਿਸ਼ਿਆਂ ਨਾਲ ਸਬੰਧਤ ਸਨ | ਇਸ ਸਮਾਗਮ ਵਿਚ ਫੈਕਲਟੀ, ਵਿਦਿਆਰਥੀ, ਸਾਬਕਾ ਵਿਦਿਆਰਥੀ ਅਤੇ ਸਮਾਜਿਕ ਸੰਗਠਨਾਂ, ਜਿਨ੍ਹਾਂ ਵਿਚ ਮਨੁਖਤਾ ਦੀ ਸੇਵਾ, ਅੰਬੂਜਾ ਫਾਊਾਡੇਸ਼ਨ ਅਤੇ ਕਈ ਸਵੈ-ਸਹਾਇਤਾ ਸਮੂਹ ਸ਼ਾਮਿਲ ਸਨ |