28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੈੱਲਫੇਅਰ ਹੋਮਸ ਦਾ ਕੀਤਾ ਦੌਰਾ <br/>

ਅਜੀਤ ਡੈਸਕ 16-10-2025
ਚੰਡੀਗੜ੍ਹ, 15 ਅਕਤੂਬਰ (ਅਜੀਤ ਬਿਊਰੋ)-ਦੀਵਾਲੀ ਤੋਂ ਪਹਿਲਾਂ ਇਕ ਮਾਰਮਿਕ ਪਹਿਲ ਕਰਦੇ ਹੋਏ, ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਾਰੀ ਨਿਕੇਤਨ, ਸੈਕਟਰ-26 ਆਸ਼ਿਆਨਾ ਤੇ ਸਨੇਹਾਲਿਆ (ਲੜਕੀਆਂ ਲਈ-15 ਵਰ੍ਹੇ) ਸੀਨੀਅਰ ਸਿਟੀਜ਼ਨਜ਼ ਹੋਮ, ਸੈਕਟਰ-15 ਅਤੇ ਚੰਡੀ ਕੁਸ਼ਟ ਆਸ਼ਰਮ, ਸੈਕਟਰ 47 ਸਹਿਤ ਕਈ ਕਲਿਆਣਕਾਰੀ ਸੰਸਥਾਵਾਂ ਦਾ ਦੌਰਾ ਕੀਤਾ | ਇਨ੍ਹਾਂ ਦੌਰਿਆਂ ਦੌਰਾਨ, ਰਾਜਪਾਲ ਨੇ ਸਾਰਿਆਂ ਦੇ ਨਾਲ ਸਾਰਥਕ ਗੱਲਬਾਤ ਕੀਤੀ, ਆਪਣੀ ਰੋਜ਼ਾਨਾ ਰੁਟੀਨ, ਖੁਸ਼ੀਆਂ,ਚੁਣੌਤੀਆਂ ਅਤੇ ਆਕਾਂਖਿਆਵਾਂ ਸਾਂਝੀਆਂ ਕੀਤੀਆਂ, ਜਦਕਿ ਰਾਜਪਾਲ ਨੇ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣੀਆਂ,ਉਨ੍ਹਾਂ ਨੂੰ ਪ੍ਰੋਤਸਾਹਨ ਤੇ ਹਾਰਦਿਕ ਸਲਾਹ ਦਿੱਤੀ | ਪ੍ਰਸ਼ਾਸਕ ਨੇ ਕਿਹਾ ਕਿ ਉਹ ਸਾਡੇ ਪਰਿਵਾਰ ਦੇ ਮੈਂਬਰ ਹਨ | ਉਨ੍ਹਾਂ ਦੀ ਦੀਵਾਲੀ ਉਸੇ ਤਰ੍ਹਾਂ ਹੀ ਮਨਾਈ ਜਾਣੀ ਚਾਹੀਦੀ ਹੈ ਜਿਵੇਂ ਅਸੀਂ ਆਪਣੇ ਘਰਾਂ ਵਿਚ ਮਨਾਉਂਦੇ ਹਾਂ | ਮੈਨੂੰ ਉਨ੍ਹਾਂ ਦਾ ਅਸ਼ੀਰਵਾਦ ਮਿਲੇ ਤਾਕਿ ਮੈਂ ਉਨ੍ਹਾਂ ਲਈ ਹੋਰ ਵੀ ਬਿਹਤਰ ਕੰਮ ਕਰ ਸਕਾਂ |' ਇਸ ਅਵਸਰ 'ਤੇ ਰਾਜਪਾਲ ਦੇ ਪਿ੍ੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ, ਸਕੱਤਰ ਸਮਾਜ ਭਲਾਈ ਸ਼੍ਰੀਮਤੀ ਅਨੁਰਾਧਾ ਚਗਤੀ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ |


ਪਿਛਲੀ ਖ਼ਬਰ ਗੁਰਮੀਤ ਸਿੰਘ ਖੁੱਡੀਆਂ ਨੇ 25 ਵੈਟਰਨਰੀ ਇੰਸਪੈਕਟਰਾਂ ਸਮੇਤ ਕੁੱਲ 28 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ... ਅਗਲੀ ਖ਼ਬਰ ਨਾਬਾਲਗ ਲੜਕੀ ਨੂੰ ਭਜਾ ਲੈ ਜਾਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।