ਕੁਰਾਲੀ, 16 ਅਕਤੂਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਰੋਪੜ ਮਾਰਗ 'ਤੇ ਸਥਿਤ ਚੰਡੀਗੜ੍ਹ ਹਸਪਤਾਲ ਵਿਖੇ ਮੈਡੀਸਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਪ੍ਰਬੰਧਕ ਦਵਿੰਦਰ ਸਿੰਘ ਠਾਕੁਰ ਤੇ ਡਾ. ਰਾਜਿੰਦਰ ਸਿੰਘ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ ਅਤੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਮੁੰਧੋਂ ਵਲੋਂ ਕੀਤਾ ਗਿਆ | ਕੈਂਪ ਦੌਰਾਨ ਮੈਡੀਸਨ ਡਾਕਟਰ ਨੀਤੀ ਅਤੇ ਅੱਖਾਂ ਤੇ ਦੰਦਾਂ ਦੇ ਡਾਕਟਰ ਮਨਜੋਤ ਸਿੰਘ ਮਾਹੀ ਤੇ ਸੁਦਾਕਰ ਯਾਦਵ ਵਲੋਂ ਜਿੱਥੇ ਲਗਪਗ 50 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ, ਉਥੇ ਹੀ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਮਨੀਸ਼ਾ, ਪ੍ਰਭਜੋਤ ਕੌਰ, ਅਰਾਤੀ ਤੇ ਜਸਵਿੰਦਰ ਕੌਰ ਸਮੇਤ ਹਸਪਤਾਲ ਦਾ ਹੋਰ ਸਟਾਫ਼ ਵੀ ਹਾਜ਼ਰ ਸੀ |