14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸ਼ਰਾਬ ਦੇ ਨਸ਼ੇ 'ਚ ਧੁੱਤ ਵਿਅਕਤੀ ਦੀ ਟੋਭੇ 'ਚ ਡਿਗਣ ਕਰਕੇ ਮੌਤ

ਅਜੀਤ ਡੈਸਕ 17-10-2025
ਡੇਰਾਬੱਸੀ, 16 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਲਾਕ ਦੇ ਪਿੰਡ ਫ਼ਤਿਹਪੁਰ ਬੇਹੜਾ ਵਿਖੇ ਇਕ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਟੋਭੇ 'ਚ ਡਿੱਗਣ ਕਰਕੇ ਮੌਤ ਦੇ ਮੂੰਹ ਜਾ ਪਿਆ | ਉਸ ਦੀ ਲਾਸ਼ ਪੰਜ ਦਿਨਾਂ ਬਾਅਦ ਵੀਰਵਾਰ ਦੁਪਹਿਰ ਪਿੰਡ ਦੇ ਛੱਪੜ ਵਿਚ ਤੈਰਦੀ ਹੋਈ ਮਿਲੀ | ਮਿ੍ਤਕ ਦੀ ਪਛਾਣ ਪੱਪੂ ਯਾਦਵ (37) ਪੁੱਤਰ ਬੁੱਧ ਸਿੰਘ ਮੂਲ ਵਾਸੀ ਜ਼ਿਲ੍ਹਾ ਬਦਾਯੂ (ਉੱਤਰ ਪ੍ਰਦੇਸ਼) ਤੇ ਹਾਲ ਵਾਸੀ ਪਿੰਡ ਫ਼ਤਿਹਪੁਰ ਬੇਹੜਾ ਦੇ ਰੂਪ 'ਚ ਹੋਈ ਹੈ, ਜੋ ਕਿ ਇਥੇ ਭੱਠੇ 'ਤੇ ਮਜ਼ਦੂਰੀ ਕਰਦਾ ਸੀ | ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਏ. ਅੱੈਸ. ਆਈ. ਦੌਲਤ ਸਿੰਘ ਨੇ ਦੱਸਿਆ ਕਿ ਪੱਪੂ ਸ਼ਰਾਬ ਪੀਣ ਦਾ ਆਦੀ ਸੀ | ਉਹ 11 ਅਕਤੂਬਰ ਨੂੰ ਘਰੋਂ ਨਿਕਲਿਆ ਸੀ ਅਤੇ ਕਿਸੇ ਸਾਥੀ ਨਾਲ ਸ਼ਰਾਬ ਪੀਣ ਮਗਰੋਂ ਵਾਪਸ ਘਰ ਆ ਰਿਹਾ ਸੀ ਅਤੇ ਨਸ਼ੇ ਦੀ ਹਾਲਤ 'ਚ ਉਹ ਟੋਭੇ 'ਚ ਡਿੱਗ ਤੇ ਪਾਣੀ 'ਚ ਡੁੱਬਣ ਕਰਕੇ ਉਸ ਦੀ ਮੌਤ ਹੋ ਗਈ | ਉਸ ਦੇ ਲਾਪਤਾ ਹੋਣ ਪਿੱਛੋਂ ਪਰਿਵਾਰ ਨੇ ਪਹਿਲਾਂ ਆਪਣੇ ਤੌਰ 'ਤੇ ਉਸ ਦੀ ਕਾਫ਼ੀ ਭਾਲ ਕੀਤੀ, ਪਰ ਕੋਈ ਅਤਾ-ਪਤਾ ਨਾ ਚੱਲਣ 'ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ | ਵੀਰਵਾਰ ਦੁਪਹਿਰ ਜਦੋਂ ਪਿੰਡ ਦੇ ਟੋਭੇ ਵਿਚ ਲਾਸ਼ ਤੈਰਦੀ ਹੋਈ ਉੱਪਰ ਆਈ ਤਾਂ ਆਸ-ਪਾਸ ਗੰਦੀ ਬਦਬੂ ਫੈਲ ਗਈ | ਪਿੰਡ ਦੇ ਲੋਕਾਂ ਨੇ ਟੋਭੇ 'ਚ ਇਕ ਲਾਸ਼ ਤੈਰਦੀ ਹੋਈ ਦੇਖੀ, ਜਿਸ ਨੂੰ ਬਾਹਰ ਕੱਢਿਆ ਗਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈਣ ਉਪਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ | ਮਿ੍ਤਕ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਹਰਿਆਣਾ ਪੁਲਿਸ ਦੇ ਅਫ਼ਸਰਾਂ ਵਲੋਂ ਖ਼ੁਦਕੁਸ਼ੀਆਂ ਕਰਨ ਦੇ ਮਾਮਲਿਆਂ ਦੀ ਸੀ. ਬੀ. ਆਈ. ਜਾਂਚ ਦੀ ਕੀਤੀ ਮੰਗ ਅਗਲੀ ਖ਼ਬਰ ਪੀ. ਜੀ. ਆਈ. ਨੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਜ਼ਰੂਰੀ ਸਾਵਧਾਨੀਆਂ ਅਪਣਾਉਣ ਦੀ ਦਿੱਤੀ ਸਲਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।