14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਚੰਡੀਗੜ੍ਹ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਚੋਰੀ ਦੀਆਂ ਵਾਰਦਾਤਾਂ, ਤਿੰਨ ਮਾਮਲੇ ਦਰਜ <br/>

ਅਜੀਤ ਡੈਸਕ 17-10-2025
ਚੰਡੀਗੜ੍ਹ, 16 ਅਕਤੂਬਰ (ਕਪਿਲ ਵਧਵਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੋਰੀ ਦੀਆਂ ਤਿੰਨ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਸਬੰਧੀ ਪੁਲਿਸ ਵਲੋਂ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਕਰ ਲਏ ਗਏ ਹਨ | ਇਨ੍ਹਾਂ ਮਾਮਲਿਆਂ ਵਿਚ ਚੋਰਾਂ ਨੇ ਬੇਖੌਫੀ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਪਹਿਲੇ ਮਾਮਲੇ 'ਚ ਸੈਕਟਰ-11 ਥਾਣੇ ਦੀ ਪੁਲਿਸ ਨੇ ਧਾਰਾ 303(2) ਬੀ. ਐੱਨ. ਐੱਸ. ਅਧੀਨ ਮਾਮਲਾ ਦਰਜ ਕੀਤਾ ਹੈ | ਇਹ ਮਾਮਲਾ ਰਵਿੰਦਰ ਕੁਮਾਰ ਵਾਸੀ ਸੈਕਟਰ 15-ਡੀ, ਚੰਡੀਗੜ੍ਹ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਬੁੱਧਵਾਰ ਨੂੰ ਉਸਦੀ ਗੱਡੀ ਨੰਬਰ ਐਚ. ਪੀ. 73-5655 ਜੋ ਕਿ ਪੀ. ਜੀ. ਆਈ. ਸੈਕਟਰ-12 ਵਿਚ ਖੜ੍ਹੀ ਸੀ, ਉਸ ਵਿਚੋਂ ਉਸਦਾ ਲੈਪਟਾਪ ਅਣਪਛਾਤੇ ਵਿਅਕਤੀ ਵਲੋਂ ਚੋਰੀ ਕਰ ਲਿਆ ਗਿਆ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਦੂਜੇ ਮਾਮਲੇ ਵਿਚ ਸੈਕਟਰ-17 ਥਾਣੇ ਦੀ ਪੁਲਿਸ ਨੇ ਧਾਰਾ 303(2) ਤੇ 3(5) ਬੀ. ਐੱਨ. ਐੱਸ. ਅਧੀਨ 12 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਹੈ | ਇਹ ਮਾਮਲਾ ਸੈਕਟਰ-22 ਚੰਡੀਗੜ੍ਹ ਦੀ ਵਸਨੀਕ ਇਕ ਮਹਿਲਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ | ਸ਼ਿਕਾਇਤ ਅਨੁਸਾਰ, ਅਣਪਛਾਤੇ ਚੋਰ ਉਸਦੇ ਸ਼ੋਅਰੂਮ ਤੋਂ 8 ਹੀਰੇ ਦੀਆਂ ਚੂੜੀਆਂ ਤੇ ਇਕ ਹੀਰੇ ਦੀ ਅੰਗੂਠੀ ਚੋਰੀ ਕਰਕੇ ਲੈ ਗਏ | ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਪਹਿਚਾਣ ਲਈ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ | ਤੀਜੇ ਮਾਮਲੇ ਵਿਚ ਸੈਕਟਰ-19 ਥਾਣੇ ਨੇ ਧਾਰਾ 305 ਬੀ. ਐੱਨ. ਐੱਸ. ਹੇਠ ਮਾਮਲਾ ਦਰਜ ਕੀਤਾ ਹੈ | ਇਹ ਸ਼ਿਕਾਇਤ ਪਰਦੀਪ ਵਾਸੀ ਸੈਕਟਰ 20-ਸੀ ਚੰਡੀਗੜ੍ਹ ਵਲੋਂ ਦਿੱਤੀ ਗਈ | ਉਸ ਨੇ ਦੱਸਿਆ ਕਿ 15 ਅਕਤੂਬਰ ਨੂੰ ਉਸਦੇ ਘਰ ਦੇ ਤਾਲੇ ਤੋੜਕੇ ਚੋਰਾਂ ਨੇ ਇਕ ਸੋਨੇ ਦਾ ਮੰਗਲਸੂਤਰ, ਸੋਨੇ ਦੀਆਂ ਬਾਲੀਆਂ ਦੀ ਇਕ ਜੋੜੀ ਅਤੇ ਚਾਂਦੀ ਦੀਆਂ ਪਾਇਲਾਂ ਦੀ ਇਕ ਜੋੜੀ ਚੋਰੀ ਕਰ ਲਈ | ਪੁਲਿਸ ਨੇ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸੈਕਟਰ-45 'ਚ ਬੂਟਿਆਂ 'ਚੋਂ ਮਿਲਿਆ ਨਵਜੰਮਿਆ ਬੱਚਾ, ਅਣਪਛਾਤੇ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਹਰਿਆਣਾ ਪੁਲਿਸ ਦੇ ਅਫ਼ਸਰਾਂ ਵਲੋਂ ਖ਼ੁਦਕੁਸ਼ੀਆਂ ਕਰਨ ਦੇ ਮਾਮਲਿਆਂ ਦੀ ਸੀ. ਬੀ. ਆਈ. ਜਾਂਚ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।