18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕ੍ਰਾਈਮ ਬ੍ਰਾਂਚ ਤੇ ਥਾਣਾ ਮਲੋਆ ਦੀ ਪੁਲਿਸ ਵਲੋਂ ਨਾਬਾਲਗ ਸਮੇਤ ਤਿੰਨ ਨੌਜਵਾਨ ਅਸਲੇ ਸਮੇਤ ਕਾਬੂ <br/>

ਅਜੀਤ ਡੈਸਕ 23-10-2025

ਮਾਮਲਾ ਡੱਡੂਮਾਜਰਾ ਕਾਲੋਨੀ ਵਿਖੇ ਹੋਈ ਗੋਲੀਬਾਰੀ ਦਾ
 

ਚੰਡੀਗੜ੍ਹ, 22 ਅਕਤੂਬਰ (ਕਪਿਲ ਵਧਵਾ)-ਚੰਡੀਗੜ੍ਹ ਦੀ ਡੱਡੂਮਾਜਰਾ ਕਾਲੋਨੀ ਵਿਖੇ ਐਤਵਾਰ ਨੂੰ ਹੋਈ ਗੋਲੀਬਾਰੀ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਅਤੇ ਥਾਣਾ ਮਲੋਆ ਦੀ ਪੁਲਿਸ ਨੇ ਦੋ ਮੁਲਜ਼ਮਾਂ ਸਮੇਤ ਇਕ ਨਾਬਾਲਗ ਨੂੰ ਗਿ੍ਫ਼ਤਾਰ ਕੀਤਾ ਹੈ | ਜਿਨ੍ਹਾਂ ਦੀ ਪਛਾਣ ਅਜੈ ਉਰਫ਼ ਕੌਂਡਾ (19) ਅਤੇ ਆਰੀਅਨ ਉਰਫ਼ ਬੋਨਾ (20) ਵਾਸੀਆਨ ਡੱਡੂਮਾਜਰਾ ਕਾਲੋਨੀ ਵਜੋਂ ਹੋਈ ਹੈ | ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਇਕ ਦੇਸੀ ਕੱਟਾ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ 19 ਅਕਤੂਬਰ ਨੂੰ ਪੁਲਿਸ ਨੂੰ ਮਕਾਨ ਨੰਬਰ 489 ਡੱਡੂਮਾਜਰਾ ਕਾਲੋਨੀ ਵਿਖੇ ਗੋਲੀ ਚਲੱਣ ਬਾਰੇ 9 ਵਜੇ ਸੂਚਨਾ ਮਿਲੀ ਸੀ | ਮੌਕੇ 'ਤੇ ਪਹੁੰਚਣ ਤੇ ਜ਼ਖਮੀ ਵਿਅਕਤੀ ਨੂੰ ਪੀ.ਜੀ.ਆਈ ਵਿਖੇ ਦਾਖ਼ਲ ਕਰਵਾਇਆ ਜਾ ਚੁੱਕਿਆ ਸੀ | ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਵਿਕਾਸ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਵਾਲ ਕਟਾ ਕੇ ਵਾਪਸ ਜਾ ਰਿਹਾ ਸੀ ਤਾਂ ਉਸਦੇ ਖੱਬੇ ਪਾਸੇ ਗੋਲੀ ਵੱਜ ਗਈ | ਉਸ ਨੇ ਦੋਸ਼ ਲਗਾਇਆ ਕਿ ਇਹ ਗੋਲੀ ਉਸ 'ਤੇ ਅਜੈ ਨੇ ਪੁਰਾਣੀ ਰਜਿੰਸ਼ ਦੇ ਚੱਲਦਿਆਂ ਚਲਾਈ ਹੈ | ਜਿਸ ਤੋਂ ਬਾਅਦ ਪੁਲਿਸ ਨੇ ਬੀ. ਐੱਨ. ਐੱਸ. ਦੀ ਧਾਰਾ 109 ਅਤੇ ਅਸਲਾ ਐਕਟ ਦੀ ਧਾਰਾ 25, 27, 54 ਤੇ 59 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ | ਕ੍ਰਾਈਮ ਬ੍ਰਾਂਚ ਅਤੇ ਥਾਣਾ ਮਲੋਆ ਦੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਤਿੰਨਾਂ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਦਬੋਚ ਲਿਆ | ਬੁੱਧਵਾਰ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤੇ ਜਾਣ ਤੇ ਅਜੈ ਅਤੇ ਆਰੀਆਨ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਜਦਕਿ ਇਸ ਮਾਮਲੇ ਵਿਚ ਨਾਮਜਦ ਨਾਬਾਲਗ਼ ਮੁਲਜ਼ਮ ਨੂੰ ਜੁਵੀਨਾਇਲ ਹੋਮ ਭੇਜਿਆ ਗਿਆ ਹੈ |

ਪਿਛਲੀ ਖ਼ਬਰ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ- ਲੱਖੋਵਾਲ <br/> ਅਗਲੀ ਖ਼ਬਰ ਪਟਾਸ ਗੰਨ 'ਚ ਬਾਰੂਦ ਭਰਦੇ ਸਮੇਂ ਹੋਇਆ ਵੱਡਾ ਧਮਾਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।