18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪੀ. ਜੀ. ਆਈ. ਦੀ ਸਿਹਤ ਤੇ ਸਿੱਖਿਆ ਲਈ ਦੇਹ ਕੀਤੀ ਦਾਨ

ਅਜੀਤ ਡੈਸਕ 23-10-2025
ਚੰਡੀਗੜ੍ਹ, 22 ਅਕਤੂਬਰ (ਮਾਰਕੰਡਾ)-ਪੀ.ਜੀ.ਆਈ.ਐੱਮ.ਈ.ਆਰ. ਚੰਡੀਗੜ੍ਹ ਦੇ ਐਨਾਟੋਮੀ ਵਿਭਾਗ ਨੂੰ ਪ੍ਰੇਮ ਚੰਦ ਸੰਗਰ ਪੁੱਤਰ ਸ਼ਿਵ ਪ੍ਰਸ਼ਾਦ ਸੰਗਰ ਉਮਰ 90 ਸਾਲ ਵਾਸੀ ਸੈਕਟਰ-02 ਪੰਚਕੂਲਾ (ਹਰਿਆਣਾ) ਦੀ ਦੇਹ ਪ੍ਰਾਪਤ ਹੋਈ | ਜਿਨ੍ਹਾਂ ਦੀ ਮੌਤ ਪੀ.ਜੀ.ਆਈ ਵਿਖੇ 20 ਅਕਤੂਬਰ ਨੂੰ ਹੋਈ ਸੀ | ਇਸੇ ਉਪਰੰਤ ਉਨ੍ਹਾਂ ਦੇ ਪੁੱਤਰ ਅਤੁਲ ਸੰਗਰ, ਧੀ ਮਨੀਸ਼ਾ ਸੋਨੀ, ਭਤੀਜੇ ਆਖਿਲ ਸ਼ਰਮਾ ਅਤੇ ਭਰਜਾਈ ਅਨੁਸੂਆ ਸ਼ਰਮਾ ਨੇ ਸਾਂਝੇ ਤੌਰ 'ਤੇ ਉਨ੍ਹਾਂ ਦੀ ਦਿਲੀ ਇੱਛਾ ਹੋਣ ਕਾਰਨ ਉਨ੍ਹਾਂ ਦੀ ਦੇਹ ਨੂੰ ਪੀ.ਜੀ.ਆਈ ਦੀ ਸਿਹਤ ਅਤੇ ਸਿੱਖਿਆ ਲਈ ਦਾਨ ਕਰ ਦਿੱਤਾ ਗਿਆ | ਪੀ.ਜੀ.ਆਈ. ਦੇ ਐਨਾਟੋਮੀ ਵਿਭਾਗ ਨੇ ਪਰਿਵਾਰ ਦੇ ਮੈਂਬਰਾਂ ਦਾ ਇਸ ਨੇਕ ਕਾਰਜ ਲਈ ਪ੍ਰਸ਼ੰਸਾ ਕੀਤੀ |

ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਮੁੱਖ ਮੰਤਰੀ ਸੈਣੀ ਨੇ ਭਗਵਾਨ ਵਿਸ਼ਵਕਰਮਾ ਦਿਵਸ 'ਤੇ ਕੀਤਾ ਪੂਜਾ-ਪਾਠ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।