18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਡੇਰਾਬੱਸੀ ਦੇ ਬਹਾਦਰਗੜ੍ਹ 'ਚ ਸਰਪੰਚ ਦੇ ਪਤੀ ਤੇ ਪੁੱਤਰ ਨਾਲ ਕੁੱਟਮਾਰ <br/>

ਅਜੀਤ ਡੈਸਕ 23-10-2025
ਡੇਰਾਬੱਸੀ, 22 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਨਜ਼ਦੀਕੀ ਪਿੰਡ ਬਹਾਦਰਗੜ੍ਹ ਵਿਖੇ ਇਕ ਛੋਟੀ ਜਿਹੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚ ਹੋਇਆ ਝਗੜਾ ਵੱਡੇ ਹੰਗਾਮੇ ਵਿਚ ਬਦਲ ਗਿਆ | ਇਸ ਦੌਰਾਨ ਪਿੰਡ ਦੀ ਸਰਪੰਚ ਮਲਕੀਤ ਕੌਰ ਦੇ ਪਤੀ ਅਮਰੀਕ ਸਿੰਘ ਅਤੇ ਪੁੱਤਰ ਸਤਵੰਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹਨ | ਦੂਜੇ ਪਾਸੇ ਸਾਬਕਾ ਸਰਪੰਚ ਦੇ ਪੁੱਤਰ ਗੁਰਕੀਰਤ ਸਿੰਘ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ ਜੋ ਕਿ ਹਸਪਤਾਲ ਵਿਚ ਦਾਖਲ ਹੈ | ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਹਸਪਤਾਲ ਜ਼ੇਰੇ ਇਲਾਜ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕਰੀਬ 10:30 ਵਜੇ ਆਪਣੀ ਸਕਾਰਪੀਓ ਕਾਰ ਰਾਹੀਂ ਡੇਰਾਬੱਸੀ ਲਈ ਨਿਕਲੇ ਸਨ ਕਿ ਇਸ ਦੌਰਾਨ ਪਿੰਡ ਦੀ ਸੜਕ 'ਤੇ ਚੜ੍ਹਦੇ ਸਮੇਂ ਇਕ ਪ੍ਰਵਾਸੀ, ਜੋ ਸਾਈਕਲ 'ਤੇ ਸਾਮਾਨ ਟੰਗ ਕੇ ਜਾ ਰਿਹਾ ਸੀ, ਨੇ ਗੱਡੀ ਉੱਤੇ ਝਰੀਟਾਂ ਮਾਰ ਦਿੱਤੀਆਂ | ਇਸ ਦੌਰਾਨ ਜਦੋਂ ਉਸਨੇ ਪ੍ਰਵਾਸੀ ਨੂੰ ਟੋਕਿਆ ਤਾਂ ਪਿੱਛੋਂ ਆ ਰਿਹਾ ਪਿੰਡ ਦੇ ਸਾਬਕਾ ਸਰਪੰਚ ਦਾ ਪੁੱਤਰ ਗੁਰਕੀਰਤ ਸਿੰਘ, ਜਿਸ ਨਾਲ ਉਸਦੀ ਪੁਰਾਣੀ ਪੰਚਾਇਤੀ ਚੋਣ ਵਾਲੀ ਰੰਜਿਸ਼ ਸੀ, ਨੇ ਬਾਰੀ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਪਗੜੀ ਉਤਾਰ ਕੇ ਉਸ ਨਾਲ ਕੁੱਟਮਾਰ ਕੀਤੀ | ਅਮਰੀਕ ਸਿੰਘ ਦੇ ਮੁਤਾਬਕ ਜਦੋਂ ਉਹ ਥੋੜ੍ਹਾ ਅੱਗੇ ਨਿਕਲਿਆ ਤਾਂ ਪ੍ਰਵਾਸੀ ਅਤੇ ਗੁਰਕੀਰਤ ਸਿੰਘ ਨੇ ਮੁੜ ਕੇ ਉਸਨੂੰ ਘੇਰ ਲਿਆ ਅਤੇ ਬੇਰਹਮੀ ਨਾਲ ਹਮਲਾ ਕਰ ਦਿੱਤਾ | ਸੂਚਨਾ ਮਿਲਣ 'ਤੇ ਉਸਦਾ ਪੁੱਤਰ ਸਤਵੰਤ ਸਿੰਘ ਅਤੇ ਸਰਪੰਚ ਪਤਨੀ ਮਲਕੀਤ ਕੌਰ ਵੀ ਮੌਕੇ 'ਤੇ ਪਹੁੰਚੇ ਗਏ, ਜਿਨ੍ਹਾਂ ਨਾਲ ਵੀ ਉਨ੍ਹਾਂ ਨੇ ਹਿੰਸਕ ਢੰਗ ਨਾਲ ਕੁੱਟਮਾਰ ਕੀਤੀ | ਇਸ ਦੌਰਾਨ ਸਤਵੰਤ ਸਿੰਘ ਦੇ ਮੋਢੇ 'ਤੇ ਵੱਜੀ ਰਾਡ ਨਾਲ ਉਸਦੀ ਹੱਡੀ ਟੁੱਟ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏ. ਐਸ. ਆਈ. ਸਤਬੀਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਜੋ ਵੀ ਦੋਸ਼ੀ

ਪਿਛਲੀ ਖ਼ਬਰ ਚੋਰੀ ਦੇ ਛੇ ਮੋਟਰਸਾਈਕਲਾਂ ਸਮੇਤ ਇਕ ਗਿ੍ਫ਼ਤਾਰ <br/> ਅਗਲੀ ਖ਼ਬਰ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲੇ ਪਰਿਵਾਰ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।