08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੰਜਾਬ ਇੰਜੀਨੀਅਰਿੰਗ ਕਾਲਜ 'ਚ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ <br/>

ਚੰਡੀਗੜ੍ਹ ਵਿਖੇ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਰਾਗੀ ਜਥੇ ਕੀਰਤਨ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 05-11-2025
ਚੰਡੀਗੜ੍ਹ, 4 ਨਵੰਬਰ (ਮਾਰਕੰਡਾ)-ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੀ ਗੁਰਪੁਰਬ ਕਮੇਟੀ ਨੇ ਕਾਲਜ ਦੇ ਸੈਂਟੇਨਰੀ ਹਾਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ, ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾ ਕੇ ਅੱਜ ਭੋਗ ਪਾਏ ਗਏ | ਭੋਗ ਉਪਰੰਤ ਕਈ ਰਾਗੀ ਜਥਿਆਂ ਭਾਈ ਨਵਦੀਪ ਸਿੰਘ (ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਸੈਕਟਰ 46), ਭਾਈ ਕਰਨੈਲ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ), ਭਾਈ ਓਾਕਾਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ) ਤੇ ਭਾਈ ਰਾਇ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ) ਨੇ ਗੁਰੂ ਕੀ ਬਾਣੀ ਦਾ ਪਾਠ ਕੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਮਰ ਉਪਦੇਸ਼ਾਂ, ਸਚਾਈ, ਸਮਾਨਤਾ, ਨਿਮਰਤਾ ਤੇ ਦਇਆ ਦਾ ਸੁਨੇਹਾ ਫੈਲਾਇਆ | ਸ਼ਬਦ ਕੀਰਤਨ ਰਾਤ ਦੇ ਦੇਰ ਤੱਕ ਜਾਰੀ ਰਿਹਾ, ਜਿਸ ਨਾਲ ਪੂਰਾ ਹਾਲ ਰੂਹਾਨੀ ਸ਼ਾਂਤੀ ਤੇ ਪ੍ਰੇਰਣਾ ਨਾਲ ਗੂੰਜ ਉੱਠਿਆ |

ਪਿਛਲੀ ਖ਼ਬਰ ਬਰਸਟ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ ਅਗਲੀ ਖ਼ਬਰ -ਹੈਰੀਟੇਜ਼ ਬਨਾਮ ਫ਼ਲਾਈਓਵਰ- ਜਦੋਂ ਸ਼ਹਿਰ ਦੇ ਮਾਸਟਰ ਪਲਾਨ 'ਚ ਫਲਾਈਓਵਰ ਦੀ ਕੋਈ ਵਿਵਸਥਾ ਨਹੀਂ ਤਾਂ ਪ੍ਰਸ਼ਾਸਨ ਇਸ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।