ਰਾਜਪਾਲ ਕਟਾਰੀਆ ਵਲੋਂ ਧਨਾਸ 'ਚ ਅੰਮਿ੍ਤ ਸਰੋਵਰ ਦੇ ਪੁਨਰ ਜੀਵਨ ਪ੍ਰਾਜੈਕਟ ਦੇ ਕੰਮ ਦੀ ਸ਼ੁਰੂਆਤ <br/>
ਅਜੀਤ ਡੈਸਕ
20-11-2025
ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਪ੍ਰੋਜੈਕਟ ਨੂੰ ਸਾਂਝੇ ਸ਼ਾਸਨ ਦਾ ਵਧੀਆ ਮਾਡਲ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਅੰਮਿ੍ਤ ਸਰੋਵਰ ਵਰਗੇ ਕੁਦਰਤੀ ਜਲ ਸਾਧਨਾਂ ਦੀ ਬਹਾਲੀ ਸਥਿਰ ਵਿਕਾਸ ਅਤੇ ਜਨ-ਹਿਤ ਲਈ ਇੱਕ ਮਹੱਤਵਪੂਰਨ ਕਦਮ ਹੈ |
ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸ਼ਹਿਰ ਦੇ ਵੱਖ-ਵੱਖ ਜਲ ਸੰਰਚਨਾਵਾਂ ਦੀ ਦੇਖਭਾਲ ਵਿਚ ਮਹਿਲਾ ਸਵੈ ਸਹਾਇਤਾ ਸਮੂਹਾਂ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਧਨਾਸ ਸਰੋਵਰ ਦਾ ਪੁਨਰ ਜੀਵਨ ਚੰਡੀਗੜ੍ਹ ਨੂੰ ਸਾਫ਼, ਹਰਾ-ਭਰਾ ਅਤੇ ਸਮਰੱਥ ਸ਼ਹਿਰ ਬਣਾਉਣ ਦੇ ਸਾਂਝੇ ਯਤਨ ਦੀ ਨਿਸ਼ਾਨੀ ਹੈ |
ਪ੍ਰੋਗਰਾਮ ਦੀ ਸ਼ੁਰੂਆਤ 'ਚ ਇਲਾਕਾ ਕੌਂਸਲਰ ਕੁਲਜੀਤ ਸਿੰਘ ਸੰਧੂ ਨੇ ਰਾਜਪਾਲ, ਮਹਿਮਾਨਾਂ, ਅਧਿਕਾਰੀਆਂ ਅਤੇ ਨਾਗਰਿਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਰੱਖਿਆ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਭਵਿੱਖੀ ਪੀੜ੍ਹੀਆਂ ਲਈ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਸਾਡਾ ਫ਼ਰਜ਼ ਹੈ |