12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬੈਂਕ 'ਚ ਨਕਲੀ ਦਸਤਾਵੇਜ਼ ਲਗਾ ਕੇ ਲੋਨ ਕਰਵਾਉਣ ਦੇ ਮਾਮਲੇ 'ਚ ਪੁਲਿਸ ਨੇ ਦੋ ਹੋਰਨਾਂ ਮੁਲਜ਼ਮਾਂ ਨੂੰ ਕੀਤਾ ਕਾਬੂ

ਅਜੀਤ ਡੈਸਕ 06-12-2025
ਪੰਚਕੁਲਾ, 5 ਦਸੰਬਰ (ਕਪਿਲ)-ਇਕਾਨੋਮਿਕ ਸੈੱਲ ਪੰਚਕੂਲਾ ਦੀ ਟੀਮ ਵਲੋਂ ਬੈਂਕ 'ਚ ਨਕਲੀ ਦਸਤਾਵੇਜ਼ ਲਗਾ ਕੇ ਲੋਨ ਕਰਵਾਉਣ ਦੇ ਮਾਮਲੇ 'ਚ ਕਾਬੂ ਦੋ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਦ ਕਿ ਇਸ ਤੋਂ ਪਹਿਲਾਂ ਪੁਲਿਸ ਵਲੋਂ ਇਸ ਮਾਮਲੇ 'ਚ ਇਕ ਮੁਲਜ਼ਮ ਨੂੰ ਕਾਬੂ ਕੀਤਾ ਜਾ ਚੁੱਕਾ ਹੈ | ਓਧਰ ਮਾਮਲੇ ਦੇ ਜਾਂਚ ਅਧਿਕਾਰੀ ਜੋਰਾ ਸਿੰਘ ਨੇ ਦੱਸਿਆ ਕਿ ਇਕਾਨੋਮਿਕ ਸੈੱਲ ਦੀ ਟੀਮ ਵਲੋਂ ਜਿਹੜੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਉਹ ਲੋਕਾਂ ਨੂੰ ਸਿੰਬਲ ਖ਼ਰਾਬ ਹੋਣ 'ਤੇ ਨਕਲੀ ਦਸਤਾਵੇਜ਼ ਲਗਾ ਕੇ ਉਨ੍ਹਾਂ ਦਾ ਲੋਨ ਕਰਵਾਉਣ ਦੇ ਕੰਮ 'ਚ ਮਦਦ ਕਰਦੇ ਸਨ | ਉਨ੍ਹਾਂ ਦੱਸਿਆ ਕਿ ਟੀਮ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਮਾਮਲੇ 'ਚ ਮੁਲਜ਼ਮਾਂ ਨੇ ਜਸਵੰਤ ਸਿੰਘ ਦੇ ਨਾਂਅ 'ਤੇ 13 ਲੱਖ 63 ਹਜ਼ਾਰ ਰੁ. ਦਾ ਲੋਨ ਕਰਵਾਇਆ ਸੀ | ਇਸ ਮਾਮਲੇ 'ਚ ਜਸਵੰਤ ਸਿੰਘ ਨੂੰ ਗਿ੍ਫ਼ਤਾਰ ਕਰਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ, ਜਦ ਕਿ ਇਸ ਮਾਮਲੇ 'ਚ ਗਿ੍ਫ਼ਤਾਰ ਦੋ ਹੋਰਨਾਂ ਮੁਲਜ਼ਮਾਂ ਅਭਿਸ਼ੇਕ ਅਤੇ ਰਾਹੁਲ 'ਚੋਂ ਅਭਿਸ਼ੇਕ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਿਆ ਗਿਆ ਹੈ ਅਤੇ ਰਾਹੁਲ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ | ਇਸ ਮਾਮਲੇ 'ਚ ਇਕ ਹੋਰ ਮੁਲਜ਼ਮ ਗੌਤਮ ਵਾਸੀ ਅੰਮਿ੍ਤਸਰ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਇਕ ਗਰੋਹ ਹੈ ਤੇ ਇਹ 15-20 ਫਰੌਡ ਲੋਨ ਕਰਵਾ ਚੁੱਕੇ ਹਨ | ਮੁਲਜ਼ਮ ਅਭਿਸ਼ੇਕ ਤੋਂ 1 ਲੱਖ 2000 ਰੁ. ਦੀ ਰਿਕਵਰੀ ਕੀਤੀ ਗਈ ਹੈ ਤੇ ਉਹ ਲੈਪਟਾਪ ਵੀ ਬਰਾਮਦ ਕੀਤਾ ਗਿਆ ਹੈ, ਜਿਸ 'ਚ ਨਕਲੀ ਦਸਤਾਵੇਜ਼ ਤਿਆਰ ਕੀਤੇ ਜਾਂਦੇ ਸਨ | ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ 100-150 ਲੋਨ ਦੇ ਮਾਮਲੇ ਕਰਵਾਏ ਹਨ | ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਕਿਸੇ ਵੀ ਬੈਂਕ ਕਰਮਚਾਰੀ ਦੀ ਮਿਲੀਭੁਗਤ ਸਾਹਮਣੇ ਨਹੀਂ ਆਈ ਤੇ ਜਲਦ ਹੀ ਬਾਕੀ ਪੈਸੇ ਵੀ ਰਿਕਵਰ ਕਰ ਲਏ ਜਾਣਗੇ |
ਪਿਛਲੀ ਖ਼ਬਰ ਨਗਰ ਕੌਂਸਲ ਵਲੋਂ ਵਧਾਈਆਂ ਨਕਸ਼ਾ ਫ਼ੀਸਾਂ ਤੇ ਕਮਰਸ਼ੀਅਲ ਫ਼ੀਸਾਂ ਦੇ ਵਿਰੋਧ 'ਚ ਲਗਾਇਆ ਧਰਨਾ ਅਗਲੀ ਖ਼ਬਰ ਸੈਕਟਰ–20 'ਚ ਬੀ. ਐੱਸ. ਸੀ. ਦੇ ਨੌਜਵਾਨ ਨੇ ਫਾਹਾ ਲਗਾ ਕੇ ਗੁਆਈ ਜਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।