16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਤਨਿਸ਼ਕ ਵਲੋਂ ਚੰਡੀਗੜ੍ਹ 'ਚ ਸ਼ਾਹੀ ਸ਼ਾਮ ਦਾ ਆਯੋਜਨ <br/>

ਅਜੀਤ ਡੈਸਕ 23-12-2025
ਚੰਡੀਗੜ੍ਹ 19 ਦਸੰਬਰ (ਅ. ਬ.)-ਭਾਰਤ ਦੇ ਸਭ ਤੋਂ ਵੱਡੇ ਜਿਊਲਰੀ ਰਿਟੇਲ ਬਰਾਂਡ ਤੇ ਟਾਟਾ ਗਰੁੱਪ ਦੇ ਹਿੱਸੇ ਤਨਿਸ਼ਕ ਨੇ ਚੰਡੀਗੜ੍ਹ ਦੇ 'ਦ ਲਲਿਤ' ਵਿਚ ਆਪਣੇ ਚੁਣਿੰਦੇ ਗਾਹਕਾਂ ਲਈ ਇਕ ਵਿਸ਼ੇਸ਼ 'ਇਨਵਾਈਟ–ਓਨਲੀ' ਸ਼ਾਮ ਦਾ ਆਯੋਜਨ ਕੀਤਾ | ਪ੍ਰੋਗਰਾਮ ਦੇਸ਼ ਦੇ ਕੁਝ ਮੁੱਖ ਸ਼ਹਿਰਾਂ 'ਚ ਆਯੋਜਿਤ ਕੀਤੀ ਖ਼ਾਸ ਲੜੀ ਦਾ ਹਿੱਸਾ ਸੀ | ਇਸ ਸ਼ਾਮ ਦਾ ਮੁੱਖ ਉਦੇਸ਼ 'ਡਾਇਮੰਡ ਐਕਸਪਰਟੀਜ਼ ਸੈਂਟਰ' ਰਾਹੀਂ ਗਾਹਕਾਂ ਨੂੰ ਕੁਦਰਤੀ ਹੀਰਿਆਂ ਬਾਰੇ ਗਹਿਰੀ ਜਾਣਕਾਰੀ ਦੇਣਾ ਸੀ | ਇਸ ਨਾਲ ਨਾਲ, ਤਨਿਸ਼ਕ ਨੇ ਆਪਣੀ ਆਧੁਨਿਕ ਡਿਜ਼ਾਈਨ ਮਹਾਨਤਾ ਤੇ ਬੇਮਿਸਾਲ ਕਾਰੀਗਰੀ ਦਾ ਪ੍ਰਦਰਸ਼ਨ ਵੀ ਕੀਤਾ | ਸ਼ਾਮ ਦਾ ਮੁੱਖ ਕੇਂਦਰ ਬਿੰਦੂ ਸੀ–ਤਨਿਸ਼ਕ ਡਾਇਮੰਡ ਐਕਸਪਰਟੀਜ਼ ਸੈਂਟਰ | ਇਹ ਬਰਾਂਡ ਦੀ ਪਾਰਦਰਸ਼ਤਾ ਤੇ ਗਾਹਕ ਜਾਗਰੂਕਤਾ ਦੇ ਪ੍ਰਤੀ ਵਚਨਬੱਧਤਾ ਦਾ ਇਕ ਮਹੱਤਵਪੂਰਨ ਸਤੰਭ ਹੈ, ਤਾਂ ਜੋ ਗਾਹਕ ਪੂਰੀ ਜਾਣਕਾਰੀ ਤੇ ਭਰੋਸੇ ਨਾਲ ਹੀਰੇ ਖ਼ਰੀਦ ਸਕਣ | ਪ੍ਰੋਗਰਾਮ 'ਚ ਡਾਇਮੰਡ ਐਕਸਪਰਟੀਜ਼ ਸੈਂਟਰ ਦਾ ਵਿਸ਼ੇਸ਼ ਜ਼ੋਨ ਤਿਆਰ ਕੀਤਾ, ਜਿਥੇ ਮਾਹਰਾਂ ਨੇ ਮਹਿਮਾਨਾਂ ਨੂੰ ਵੱਖ–ਵੱਖ ਪੜਾਅ 'ਚ ਲੈ ਜਾ ਕੇ ਹੀਰਿਆਂ ਦੀ ਕੁਆਲਿਟੀ ਅਤੇ ਪੈਰਾਮੀਟਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਮਹਿਮਾਨਾਂ ਨੇ ਮਾਹਰਾਂ ਦੇ ਸਹਿਯੋਗ ਨਾਲ ਖ਼ੁਦ ਹੀਰਿਆਂ ਦੀ ਜਾਂਚ ਕੀਤੀ ਤੇ ਬਰੀਕੀਆਂ ਨੂੰ ਸਮਝਿਆ | ਪੰਜ ਆਧੁਨਿਕ ਨੈਦਾਨਿਕ ਉਪਕਰਨ–ਲਾਈਟਸਕੋਪ, ਸਿੰਥਡਿਟੈਕਟ, ਹਾਰਟਸ ਐਂਡ ਐਰੋ ਵੀਊਅਰ, ਗਰਡਲ ਮਾਰਕਿੰਗ ਵੀਊਅਰ ਅਤੇ ਇਨਕਲੂਸ਼ਨ ਵੀਊਅਰ ਨਾਲ ਲੈਸ ਇਹ ਸੈਂਟਰ ਗਾਹਕਾਂ ਨੂੰ ਹੀਰਿਆਂ ਦੀ ਲਾਈਟ ਪਰਫ਼ਾਰਮੈਂਸ, ਅਸਲੀਅਤ, ਸਮਰੂਪਤਾ ਤੇ ਇਨਕਲੂਸ਼ਨ ਦੀ ਜਾਂਚ ਵਿਗਿਆਨਕ ਢੰਗ ਨਾਲ ਕਰਨ ਯੋਗ ਬਣਾਉਂਦਾ ਹੈ | ਇਸ ਤਰੀਕੇ ਨਾਲ, ਗਾਹਕ ਮੌਖਿਕ ਭਰੋਸੇ ਦੀ ਬਜਾਏ ਵਿਗਿਆਨ ਤੇ ਪਾਰਦਰਸ਼ਤਾ ਨਾਲ ਹੀਰਿਆਂ ਦੀ ਸ਼ੁੱਧਤਾ ਦੇਖ ਸਕਦੇ ਹਨ, ਜਿਸ ਨਾਲ ਖ਼ਰੀਦ ਫ਼ੈਸਲੇ ਵਿਚ ਵਧੀਆ ਵਿਸ਼ਵਾਸ ਬਣਦਾ ਹੈ |

ਪਿਛਲੀ ਖ਼ਬਰ ਮੁਬਾਰਕਪੁਰ ਵਿਖੇ 20 ਸਾਲਾ ਨੌਜਵਾਨ ਲੜਕੀ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ ਹਾਈ ਕੋਰਟ ਵਲੋਂ ਅਕਾਲੀ ਆਗੂ ਬੌਬੀ ਮਾਨ ਨੂੰ ਜ਼ਮਾਨਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।