16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਬਲਾਕ ਸੰਮਤੀ ਤੋਂ ਬਾਅਦ ਹੁਣ ਕੌਂਸਲ ਚੋਣਾਂ 'ਚ 'ਆਪ' ਦੀ ਹੇਰਾਫੇਰੀ ਸ਼ੁਰੂ-ਐਨ. ਕੇ. ਸਰਮਾ

ਅਜੀਤ ਡੈਸਕ 23-12-2025
ਲਾਲੜੂ, 22 ਦਸੰਬਰ (ਰਾਜਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਤੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਹੁਣ ਨਗਰ ਕੌਂਸਲ ਚੋਣਾਂ ਵਿਚ ਹੇਰਾ-ਫੇਰੀ ਸ਼ੁਰੂ ਕਰ ਦਿੱਤੀ ਹੈ | ਸ਼ਰਮਾ ਸੋਮਵਾਰ ਨੂੰ ਲਾਲੜੂ ਨਗਰ ਕੌਂਸਲ ਦਫਤਰ ਪੁੱਜੇ ਅਤੇ ਵਾਰਡਬੰਦੀ ਦੇ ਨਕਸ਼ੇ ਨੂੰ ਜਨਤਕ ਨਾ ਕਰਨ ਲਈ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ | ਇਸ ਡਰਾਫਟ 'ਤੇ 26 ਦਸੰਬਰ ਤੱਕ ਦਾਅਵੇ ਤੇ ਇਤਰਾਜ ਮੰਗੇ ਗਏ ਹਨ | ਇਸ ਦੇ ਬਾਵਜੂਦ ਸੋਮਵਾਰ 22 ਦਸੰਬਰ ਤੱਕ ਨਗਰ ਕੌਂਸਲ ਨੇ ਵਾਰਡਬੰਦੀ ਦਾ ਡਰਾਫਟ ਤੇ ਨਕਸ਼ਾ ਜਨਤਕ ਨਹੀਂ ਕੀਤਾ ਹੈ | ਸਾਬਕਾ ਵਿਧਾਇਕ ਸ਼ਰਮਾ ਨੇ ਕਿਹਾ ਕਿ ਦਾਅਵੇ ਤੇ ਇਤਰਾਜ ਦਾਇਰ ਕਰਨ ਲਈ ਸਿਰਫ ਚਾਰ ਦਿਨ ਬਾਕੀ ਹਨ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਉਨ੍ਹਾਂ ਦੇ ਖੇਤਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਅਤੇ ਸਥਾਨਕ ਲੋਕਾਂ ਨੇ ਆਪਣੇ ਵਾਰਡ ਦੀ ਆਬਾਦੀ ਤੇ ਖੇਤਰ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ | ਇਸ ਮੌਕੇ ਸ਼ਿਵਦੇਵ ਕੁਰਲੀ, ਗੁਰਬਿੰਦਰ ਹਸਨਪੁਰ, ਰਘੁਵੀਰ ਜੁਨੇਜਾ, ਰੋਹਿਤ ਰਤਨ, ਹਰਵਿੰਦਰ ਝਰਮੜੀ, ਐਡਵੋਕੇਟ ਰਾਜੇਸ਼ ਰਾਣਾ, ਸੰਜੂ ਪ੍ਰਜਾਪਤ, ਰਾਜਬੀਰ ਰਾਣਾ ਲਾਲੜੂ, ਕੁਲਦੀਪ ਸ਼ਰਮਾ, ਜਗਜੀਤ ਚੌਂਦਹੇੜੀ, ਹਰਪ੍ਰੀਤ ਸਿੰਘ ਡੈਹਰ, ਜਸਵੰਤ ਆਲਮਗੀਰ ਆਦਿ ਵੀ ਹਾਜ਼ਰ ਸਨ | ਐਨ. ਕੇ. ਸ਼ਰਮਾ ਦੇ ਰੋਸ ਜਤਾਉਣ ਤੋਂ ਬਾਅਦ ਨਗਰ ਕੌਂਸਲ ਲਾਲੜੂ ਦੇ ਅਧਿਕਾਰੀਆਂ ਨੇ ਨੋਟਿਸ ਬੋਰਡ ਉੱਤੇ ਵਾਰਡਬੰਦੀ ਦੇ ਨਕਸ਼ੇ ਦੀ ਕਾਪੀ ਲਗਾ ਦਿੱਤੀ ਗਈ ਹੈ |
ਪਿਛਲੀ ਖ਼ਬਰ ਪੁਲਿਸ ਵਲੋਂ ਮੋਬਾਈਲ ਝਪਟਣ ਤੇ ਵਾਹਨ ਚੋਰੀ ਕਰਨ ਵਾਲੇ ਗਰੋਹ ਦੇ 4 ਮੈਂਬਰ ਗਿ੍ਫ਼ਤਾਰ ਅਗਲੀ ਖ਼ਬਰ ਬਲਾਕ ਸੰਮਤੀ ਤੋਂ ਬਾਅਦ ਹੁਣ ਕੌਂਸਲ ਚੋਣਾਂ 'ਚ 'ਆਪ' ਦੀ ਹੇਰਾਫੇਰੀ ਸ਼ੁਰੂ-ਐਨ. ਕੇ. ਸਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।