12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮੋਟਰਸਾਈਕਲ ਤੇ ਕਾਰ ਦਰਮਿਆਨ ਵਾਪਰੇ ਹਾਦਸੇ 'ਚ ਵਿਅਕਤੀ ਦੀ ਮੌਤ

ਅਜੀਤ ਡੈਸਕ 23-12-2025
ਖਰੜ, 22 ਦਸੰਬਰ (ਜੰਡਪੁਰੀ)-ਖਰੜ-ਮੋਰਿੰਡਾ ਰੋਡ 'ਤੇ ਮਾਡਰਨ ਵੈਲੀ ਸਾਹਮਣੇ ਇਕ ਕਾਰ ਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਿਸ ਦੀ ਪਛਾਣ ਗੁਰਸੰਗਤ ਸਿੰਘ ਪੁੱਤਰ ਕਿ੍ਸ਼ਨ ਚੰਦ ਵਾਸੀ ਭੂਰੜਿਆ ਰੋਡ ਚਮਕੌਰ ਸਾਹਿਬ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਤੇ ਮਿ੍ਤਕ ਕਿਸੇ ਹੋਟਲ ਵਿਚ ਡਿਲੀਵਰੀ ਦਾ ਕੰਮ ਕਰਦੇ ਹਨ | ਉਸ ਨੇ ਦੱਸਿਆ ਕਿ ਜਦੋਂ ਉਸ ਦਾ ਦੋਸਤ ਗੁਰਸੰਗਤ ਸਿੰਘ ਆਰਡਰ ਡਿਲੀਵਰ ਕਰਨ ਲਈ ਆਪਣੇ ਮੋਟਰਸਾਈਕਲ 'ਤੇ ਸਵਾਰ ਫਲਾਈਓਵਰ ਨੇੜੇ ਪਹੁੰਚਿਆ ਤਾਂ ਇਕ ਕਾਰ ਚਾਲਕ ਨੇ ਬਹੁਤ ਤੇਜ਼ ਰਫਤਾਰ ਨਾਲ ਆਉਂਦੇ ਹੋਏ ਬਿਨਾਂ ਇੰਡੀਕੇਟਰ ਦਿੰਦਿਆਂ ਲਾਪ੍ਰਵਾਹੀ ਨਾਲ ਕੱਟ ਮਾਰ ਕੇ ਕਾਰ ਸੜਕ ਕਿਨਾਰੇ ਖੜ੍ਹੀ ਕਰ ਦਿੱਤੀ, ਜਿਸ ਨਾਲ ਉਸ ਦੇ ਦੋਸਤ ਦਾ ਮੋਟਰਸਾਈਕਲ ਟਕਰਾ ਗਿਆ | ਇਸ ਦੌਰਾਨ ਮੋਟਰਸਾਈਕਲ ਦੇ ਥੱਲੇ ਸੜਕ 'ਤੇ ਡਿੱਗਣ ਕਾਰਨ ਉਸਦੇ ਸਿਰ 'ਚ ਸੱਟਾਂ ਲੱਗਣ ਨਾਲ ਖੂਨ ਵਗਣ ਲੱਗ ਪਿਆ, ਜਿਸ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ | ਪੁਲਿਸ ਨੇ ਕਾਰ ਚਾਲਕ ਅੰਕਿਤ ਸ਼ਰਮਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਕੁਰਾਲੀ ਵਿਖੇ ਮਲੇਰਕੋਟਲਾ ਸੀਡ ਸਟੋਰ 'ਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜਿਆ ਅਗਲੀ ਖ਼ਬਰ 'ਆਪ' ਤੇ ਕਾਂਗਰਸ ਪਾਰਟੀ ਰਾਜਨੀਤੀ ਤਹਿਤ ਲੋਕਹਿਤ 'ਚ ਲਿਆਂਦੇ ਬਿੱਲ ਦਾ ਕਰ ਰਹੀਆਂ ਵਿਰੋਧ-ਨਰਿੰਦਰ ਰਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।