09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਸਟੇਟ ਦਫ਼ਤਰ ਦੇ ਕਰਮਚਾਰੀਆਂ ਵਲੋਂ ਸੈਕਟਰ-42 ਸਥਿਤ ਕੋਠੀ ਦੇ ਦਸਤਾਵੇਜ਼ਾਂ ਦੀ ਹੇਰਾਫੇਰੀ

ਅਜੀਤ ਡੈਸਕ 24-12-2025
ਥਾਣਾ ਸੈਕਟਰ-17 ਵਲੋਂ ਕਰਲਕ ਅਤੇ ਸੇਵਾਦਾਰ ਗਿ੍ਫ਼ਤਾਰ
ਚੰਡੀਗੜ੍ਹ, 23 ਦਸੰਬਰ (ਕਪਿਲ ਵਧਵਾ)-ਸੈਕਟਰ-42 ਸਥਿਤ ਕੋਠੀ ਦੇ ਦਸਤਾਵੇਜ਼ਾਂ ਦੀ ਹੇਰਾਫੇਰੀ ਕਰ ਨਿੱਜੀ ਵਿਅਕਤੀ ਨੂੰ ਲਾਭ ਪਹੁੰਚਾਉਣ ਦੇ ਮਾਮਲੇ ਵਿਚ ਪੁਲਿਸ ਨੇ ਅਸਟੇਟ ਦਫ਼ਤਰ ਦੇ ਦੋ ਕਰਮਚਾਰੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਇਹ ਮਾਮਲਾ ਸੈਕਟਰ-17 ਸਥਿਤ ਅਸਟੇਟ ਦਫ਼ਤਰ ਵਿਖੇ ਤਾਇਨਾਤ ਸਹਾਇਕ ਨਵੀਨ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ | ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਅਸਟੇਟ ਦਫ਼ਤਰ ਦੇ ਕਰਮਚਾਰੀ ਲਲਿਤ (ਕਲਰਕ) ਅਤੇ ਲਲਿਤ (ਸੇਵਾਦਾਰ) ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 238 (ਬੀ), 316 (5), 318 (4), 336 (3), 340 (2) ਅਤੇ 61 (2) ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ | ਦੋਨਾਂ ਮੁਲਜ਼ਮਾਂ ਤੇ ਦੋਸ਼ ਇਹ ਹੈ ਕਿ ਉਨ੍ਹਾਂ ਨਿੱਜੀ ਵਿਅਕਤੀ ਨੂੰ ਗੈਰ-ਕਾਨੂੰਨੀ ਲਾਭ ਪਹੁੰਚਾਉਣ ਲਈ ਕੋਠੀ ਨੰਬਰ 1055 ਸੈਕਟਰ-42 ਬੀ ਦੇ ਅਸਲ ਦਸਤਾਵੇਜ਼ਾਂ ਚੋਂ ਕੁਝ ਨੂੰ ਗਾਇਬ ਕਰ ਦਿੱਤਾ ਅਤੇ ਕੁਝ ਦਸਤਾਵੇਜ਼ਾਂ ਵਿਚ ਫੇਰਬਦਲ ਵੀ ਕੀਤੀ ਹੈ | ਇਸ ਮਾਮਲੇ ਦਾ ਖ਼ੁਲਾਸਾ ਹੋਣ ਤੇ ਐੱਸ. ਡੀ. ਐੱਮ. ਕੇਂਦਰੀ ਵਲੋਂ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਜਾਂਚ ਰਿਪੋਰਟ ਪੁਲਿਸ ਨੂੰ ਭੇਜ ਕੇ ਐੱਫ. ਆਈ. ਆਰ. ਦਰਜ ਕਰਨ ਲਈ ਸਿਫ਼ਾਰਿਸ਼ ਕੀਤੀ ਗਈ | ਹੁਣ ਇਸ ਮਾਮਲੇ ਵਿਚ ਗਿ੍ਫ਼ਤਾਰ ਮੁਲਜ਼ਮਾਂ ਤੋਂ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਤਕਨੀਕ-ਸੰਚਾਲਿਤ ਜਣੇਪਾ ਦੇਖਭਾਲ ਦਾ ਵਿਸਤਾਰ ਕਰੇਗਾ ਪੰਜਾਬ, ਜਣੇਪਾ ਮੌਤ ਦਰ ਨੂੰ ਘਟਾਉਣ ਲਈ ਟੀਚਾ ਕੀਤਾ ਨਿਰਧਾਰਤ ਅਗਲੀ ਖ਼ਬਰ ਆਜ਼ਾਦ ਜਿੱਤੇ ਬਲਾਕ ਸੰਮਤੀ ਮੈਂਬਰ ਭਾਜਪਾ 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।