08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮਾਹਵਾਰੀ ਸਵੱਛਤਾ ਬਾਰੇ ਸਕੂਲ ਦੀਆਂ ਲੜਕੀਆਂ ਨੂੰ ਕੀਤਾ ਜਾਗਰੂਕ

ਅਜੀਤ ਡੈਸਕ 24-12-2025
ਖਰੜ, 23 ਦਸੰਬਰ (ਗੁਰਮੁੱਖ ਸਿੰਘ ਮਾਨ)-ਮਾਹਵਾਰੀ ਦੌਰਾਨ ਸੈਨੇਟਰੀ ਨੈਪਕਿਨਾਂ ਦੀ ਵਰਤੋਂ ਸੰਬੰਧੀ ਜਾਗਰੂਕਤਾ ਫੈਲਾਉਣਾ ਲੜਕੀਆਂ ਅਤੇ ਮਹਿਲਾਵਾਂ ਦੀ ਸਿਹਤ ਅਤੇ ਸਫ਼ਾਈ ਦੀ ਸੁਰੱਖਿਆ ਲਈ ਅਤਿ ਅਹਿਮ ਹੈ | ਇਹ ਵਿਚਾਰ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਅਮਰਜੀਤ ਕੌਰ ਨੇ ਸਕੂਲ ਆਫ਼ ਐਮੀਨੈਂਸ ਖਰੜ ਵਿਖੇ ਵਿਦਿਆਰਥਣਾਂ ਨੂੰ ਸੈਨੇਟਰੀ ਨੈਪਕਿਨ ਵੰਡਣ ਉਪਰੰਤ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਪੀ ਐਂਡ ਜੀ ਵਿਸਪਰ ਦੀ ਸੀਨੀਅਰ ਪ੍ਰਾਜੈਕਟ ਮੈਨੇਜਰ ਮਹਿਕਪ੍ਰੀਤ ਕੌਰ ਵਲੋਂ ਹਾਲ ਹੀ 'ਚ ਟਰੱਸਟ ਨੂੰ ਪੰਜਾਬ ਭਰ ਦੇ ਪਛੜੇ ਵਰਗਾਂ ਦੀਆਂ ਲੜਕੀਆਂ ਤੇ ਮਹਿਲਾਵਾਂ ਵਿਚਕਾਰ ਵੰਡਣ ਲਈ 1200 ਤੋਂ ਵੱਧ ਸੈਨੇਟਰੀ ਪੈਡ ਦਾਨ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ ਮਹਿਕਪ੍ਰੀਤ ਕੌਰ ਦਾ ਮੰਨਣਾ ਹੈ ਕਿ ਮਾਹਵਾਰੀ ਸਿਹਤ ਕਦੇ ਵੀ ਕਿਸੇ ਮਹਿਲਾ ਦੇ ਮਾਣ, ਉਸ ਦੀ ਆਵਾਜਾਈ ਦੀ ਆਜ਼ਾਦੀ ਜਾਂ ਉਸ ਦੇ ਸਿੱਖਿਆ ਦੇ ਅਧਿਕਾਰ 'ਚ ਰੁਕਾਵਟ ਨਹੀਂ ਬਣਨੀ ਚਾਹੀਦੀ | ਇਸ ਮੌਕੇ ਸਕੂਲ ਦੀ ਵਾਈਸ ਪਿ੍ੰ. ਜਸਪ੍ਰੀਤ ਕੌਰ ਨੇ ਚੈਰੀਟੇਬਲ ਟਰੱਸਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ |
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਨੇ ਵਿਗਿਆਨਕ ਚੇਤਨਾ ਦਾ ਗਿਆਨ ਵੰਡਣ ਲਈ ਲਗਾਈ ਪੁਸਤਕ ਪ੍ਰਦਰਸ਼ਨੀ ਅਗਲੀ ਖ਼ਬਰ ਹਮਦਰਦ ਟੀ. ਵੀ. ਦੇ ਐਂਕਰ ਨੂੰ ਅਗਵਾ ਕਰਨ ਦੇ ਮਾਮਲੇ 'ਚ ਨਾਮਜ਼ਦ ਵਿਅਕਤੀ ਦੀ ਜ਼ਮਾਨਤ ਅਰਜ਼ੀ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।