07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਪੋਰਟਸ ਕੰਪਲੈਕਸ 'ਚ ਚੋਰੀ ਕਰਨ ਦੇ ਦੋਸ਼ ਹੇਠ ਦੋ ਚੋਰ ਤੇ ਇਕ ਸਕ੍ਰੈਪ ਡੀਲਰ ਕਾਬੂ

ਅਜੀਤ ਡੈਸਕ 24-12-2025
ਜ਼ੀਰਕਪੁਰ, 23 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਭਬਾਤ ਦੇ ਜ਼ਿੰਮੀਦਾਰਾ ਇਨਕਲੇਵ ਵਿਚ ਨਿਰਮਾਣ ਅਧੀਨ ਸਪੋਰਟਸ ਕੰਪਲੈਕਸ ਤੋਂ ਲੋਹੇ ਦੀਆਂ ਪਲੇਟਾਂ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਪ੍ਰਮੋਦ ਸਿੰਘ ਵਾਸੀ ਦਾਦਪੁਰ ਕੁਸ਼ੀਨਗਰ (ਯੂ. ਪੀ.) ਨੇ ਦੱਸਿਆ ਕਿ ਉਹ ਇੰਪਲਸ ਇੰਡੀਆ ਕੰਪਨੀ ਲਈ ਠੇਕੇਦਾਰ ਵਜੋਂ ਕੰਮ ਕਰਦਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਭਬਾਤ ਵਿਚ ਇਕ ਸਪੋਰਟਸ ਕੰਪਲੈਕਸ ਬਣਾ ਰਹੀ ਹੈ, ਜਿਥੇ ਪਿਛਲੇ ਕਈ ਦਿਨਾਂ ਤੋਂ ਰਾਤ ਨੂੰ ਲੋਹੇ ਦੀਆਂ ਪਲੇਟਾਂ ਚੋਰੀ ਹੋ ਰਹੀਆਂ ਸਨ | ਪ੍ਰਮੋਦ ਸਿੰਘ ਨੇ ਦੱਸਿਆ ਕਿ ਚੋਰੀ ਤੋਂ ਬਾਅਦ ਉਸ ਨੇ ਲਗਾਤਾਰ ਨਿਗਰਾਨੀ ਰੱਖੀ ਹੋਈ ਸੀ | ਇਸ ਦੌਰਾਨ ਬੀਤੇ ਤੜਕੇ 4 ਵਜੇ ਦੇ ਕਰੀਬ ਦੋ ਨੌਜਵਾਨ ਚੋਰੀ ਕਰਨ ਦੇ ਇਰਾਦੇ ਨਾਲ ਪਹੁੰਚੇ, ਜਿਨ੍ਹਾਂ ਨੂੰ ਉਸ ਨੇ ਆਪਣੇ ਸਾਥੀ ਦੀ ਮਦਦ ਨਾਲ ਮੌਕੇ 'ਤੇ ਹੀ ਕਾਬੂ ਕਰ ਲਿਆ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਬੰਨੀ ਸਿੰਘ ਵਾਸੀ ਵਿਕਟੋਰੀਆ ਸਿਟੀ ਭਬਾਤ ਰੋਡ ਅਤੇ ਰਵਿੰਦਰ ਕੁਮਾਰ ਵਾਸੀ ਪਿੰਡ ਭਬਾਤ ਵਜੋਂ ਹੋਈ ਹੈ | ਇਸ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਬੰਨੀ ਸਿੰਘ ਦੀ ਡਿੱਗਣ ਕਾਰਨ ਲੱਤ 'ਤੇ ਸੱਟ ਲੱਗ ਗਈ | ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਇਲਾਕੇ ਤੋਂ ਲੋਹੇ ਦੀਆਂ ਪਲੇਟਾਂ ਚੋਰੀ ਕੀਤੀਆਂ ਸਨ ਤੇ ਉਨ੍ਹਾਂ ਨੂੰ ਪਟਿਆਲਾ ਰੋਡ 'ਤੇ ਇਕ ਸਕ੍ਰੈਪ ਡੀਲਰ ਮੁਹੰਮਦ ਬਸੀਮ ਨੂੰ ਵੇਚ ਦਿੱਤਾ ਸੀ | ਇਸ ਤੋਂ ਬਾਅਦ ਸ਼ਿਕਾਇਤਕਰਤਾ ਦੋਵਾਂ ਮੁਲਜ਼ਮਾਂ ਨੂੰ ਸਕ੍ਰੈਪ ਡੀਲਰ ਦੀ ਦੁਕਾਨ 'ਤੇ ਲੈ ਗਿਆ, ਜਿਥੇ ਉਨ੍ਹਾਂ ਨੂੰ ਸਕ੍ਰੈਪ ਡੀਲਰ ਮੁਹੰਮਦ ਬਸੀਮ ਵੀ ਮਿਲ ਗਿਆ | ਚੋਰੀ ਦੇ ਸਮੇਂ ਮੁਲਜ਼ਮ ਇਕ ਐਕਟਿਵਾ 'ਤੇ ਆਏ ਸਨ | ਸੂਚਨਾ ਮਿਲਣ 'ਤੇ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ਨੇ ਤਿੰਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਹਲਕਾ ਖਰੜ 'ਚ ਹੋਈਆਂ ਸੰਮਤੀ ਚੋਣਾਂ 'ਚ ਕਾਂਗਰਸ ਦੇ ਨਤੀਜੇ ਹੋਰ ਵਧੀਆ ਹੋ ਸਕਦੇ ਸਨ-ਕੰਗ ਅਗਲੀ ਖ਼ਬਰ ਪਿੰਡ ਧਨੌਨੀ ਵਿਖੇ ਡੇਢ ਸਾਲਾ ਬੱਚੇ ਦੀ ਪਾਣੀ ਦੇ ਟੱਪ 'ਚ ਡਿੱਗਣ ਕਰਕੇ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।