07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕਿ੍ਸ਼ੀ ਵਿਗਿਆਨ ਕੇਂਦਰ ਮੁਹਾਲੀ ਨੇ ਸੀ. ਆਰ. ਪੀ. ਤੇ ਕਿ੍ਸ਼ੀ ਸਖੀਆਂ ਨੂੰ ਕੁਦਰਤੀ ਖੇਤੀ ਬਾਰੇ ਦਿੱਤੀ ਸਿਖਲਾਈ

ਅਜੀਤ ਡੈਸਕ 24-12-2025
ਐੱਸ. ਏ. ਐੱਸ. ਨਗਰ, 23 ਦਸੰਬਰ (ਪ੍ਰੋ. ਅਵਤਾਰ ਸਿੰਘ)-ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕਿ੍ਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.) ਮੁਹਾਲੀ ਵਲੋਂ 16 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਕੇ. ਵੀ. ਕੇ. ਕੈਂਪਸ ਵਿਖੇ ਸੀ. ਆਰ. ਪੀ. ਅਤੇ ਕਿ੍ਸ਼ੀ ਸਖੀਆਂ ਲਈ ਪੰਜ ਰੋਜ਼ਾ ਸਿਖਲਾਈ ਕੋਰਸ ਦਾ ਪ੍ਰਬੰਧ ਕੀਤਾ | ਇਹ ਸਿਖਲਾਈ ਕੋਰਸ ਡਿਪਟੀ ਡਾਇਰੈਕਟਰ ਡਾ. ਬਲਬੀਰ ਸਿੰਘ ਖੱਦਾ ਦੀ ਰਹਿਨੁਮਾਈ ਹੇਠ ਖੇਤੀਬਾੜੀ ਵਿਭਾਗ ਮੁਹਾਲੀ ਦੇ ਸਹਿਯੋਗ ਨਾਲ ਲਗਾਇਆ | ਕੋਰਸ ਦੌਰਾਨ ਡਾ. ਬਲਬੀਰ ਸਿੰਘ ਖੱਦਾ ਨੇ ਕੁਦਰਤੀ ਖੇਤੀ ਦੀ ਮਹੱਤਤਾ, ਇਸ ਦੇ ਸਿਧਾਂਤ ਤੇ ਪਸ਼ੂ-ਪਾਲਣ ਦੇ ਕਿੱਤੇ ਨੂੰ ਉਭਾਰਨ ਲਈ ਕੇ. ਵੀ. ਕੇ. ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਪ੍ਰੋਗਰਾਮ ਇੰਚਾਰਜ ਡਾ. ਮੁਨੀਸ਼ ਸ਼ਰਮਾ ਸਹਾਇਕ ਪ੍ਰੋਫੈਸਰ (ਬਾਗ਼ਬਾਨੀ) ਨੇ ਜਿਥੇ ਕੁਦਰਤੀ ਖੇਤੀ 'ਚ ਜੀਵਾਮਿ੍ਤ, ਬੀਜਾਮਿ੍ਤ, ਮਲਚਿੰਗ ਤੇ ਵਾਪਸਾ ਵਰਗੀਆਂ ਤਕਨੀਕਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ, ਉਥੇ ਹੀ ਖੇਤੀਬਾੜੀ ਵਿਭਾਗ ਤੋਂ ਆਏ ਡਾ. ਰਮਨ ਕਰੋਰੇਆ ਨੇ ਕੁਦਰਤੀ ਖੇਤੀ 'ਚ ਫ਼ਸਲ ਪ੍ਰਬੰਧਨ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ, ਜਦਕਿ ਡਾ. ਗੁਰਪ੍ਰੀਤ ਨੇ ਫ਼ਸਲਾਂ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਡਾ. ਗੁਰਦਿਆਲ ਕੁਮਾਰ ਨੇ ਕੁਦਰਤੀ ਖੇਤੀ ਨਾਲ ਸੰਬੰਧਤ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਗੁਰੂਕੁਲ ਕੁਰੂਕਸ਼ੇਤਰ ਤੋਂ ਆਏ ਡਾ. ਗਗਨਦੀਪ ਸਿੰਘ ਤੇ ਰਾਮ ਵਿਲਾਸ ਸਮੇਤ ਤਰਜਿੰਦਰ ਸਿੰਘ ਨੇ ਕੁਦਰਤੀ ਖੇਤੀ ਵਿਸ਼ੇ 'ਤੇ ਆਪਣੇ ਤਜ਼ਰਬੇ ਸਾਂਝੇ ਕੀਤੇ | ਸਿਖਲਾਈ ਕੈਂਪ ਦੌਰਾਨ ਸਿਖਿਆਰਥੀਆਂ ਦਾ ਗੁਰੂਕੁਲ ਕੁਰੂਕਸ਼ੇਤਰ ਸਥਿਤ ਕੁਦਰਤੀ ਖੇਤੀ ਫਾਰਮ ਦਾ ਵਿੱਦਿਆਕ ਦੌਰਾ ਵੀ ਕਰਵਾਇਆ | ਸਿਖਲਾਈ ਕੋਰਸ ਦੀ ਸਮਾਪਤੀ ਮੌਕੇ ਸਿਖਿਆਰਥੀਆਂ ਨੇ ਕੇ. ਵੀ. ਕੇ. ਮੁਹਾਲੀ ਦਾ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਉਚੇਚੇ ਤੌਰ 'ਤੇ ਧੰਨਵਾਦ ਕੀਤਾ |
ਪਿਛਲੀ ਖ਼ਬਰ ਗੁਰਪ੍ਰੀਤ ਕੌਰ ਧਨੌਨੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ 7ਵੀਂ ਵਾਰ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਪੰਚਕੂਲਾ ਵਿਖੇ ਸਵਦੇਸ਼ੀ ਮਹਾਂਉਤਸਵ 'ਚ ਰਾਜ ਸਭਾ ਮੈਂਬਰ ਕਾਰਤਿਕੇ ਸ਼ਰਮਾ ਨੇ ਲਿਆ ਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।