17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

9 ਕਿੱਲੋ ਚਰਸ ਸਮੇਤ 2 ਕਾਬੂ

ਅਜੀਤ ਡੈਸਕ 28-12-2025
ਲਾਲੜੂ, 27 ਦਸੰਬਰ (ਰਾਜਬੀਰ ਸਿੰਘ)-ਸਥਾਨਕ ਪੁਲਿਸ ਨੇ ਝਾਰਮੜੀ ਬੈਰੀਅਰ ਨੇੜਿਓਾ ਇਕ ਨਿਪਾਲੀ ਔਰਤ ਸਮੇਤ 2 ਮੁਲਜ਼ਮਾਂ ਨੂੰ 9 ਕਿੱਲੋ ਚਰਸ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਕਾਬੂ ਮੁਲਜ਼ਮਾਂ ਦੀ ਪਛਾਣ ਬਾਜਬਿਰ ਬੁੱਢਾ ਤੇ ਜੋਤੀ ਬੁੱਢਾ ਵਾਸੀ ਨਿਪਾਲ ਵਜੋਂ ਹੋਈ ਦੱਸੀ ਹੈ | ਸਥਾਨਕ ਪੁਲਿਸ ਅਨੁਸਾਰ ਪੁਲਿਸ ਪਾਰਟੀ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਝਾਰਮੜੀ ਬੈਰੀਅਰ ਨੇੜੇ ਵਾਹਨਾਂ ਦੀ ਜਾਂਚ ਕਰ ਰਹੀ ਸੀ ਤੇ ਇਸੇ ਦੌਰਾਨ ਅੰਬਾਲਾ ਵਲੋਂ ਆ ਰਹੀ ਇਕ ਬੱਸ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਉਸ 'ਚ ਸਵਾਰ ਇਕ ਵਿਅਕਤੀ ਤੇ ਔਰਤ ਬੈਗ ਸਮੇਤ ਥੱਲ੍ਹੇ ਉਤਰ ਕੇ ਭੱਜਣ ਲੱਗੇ, ਪਰ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਰੋਕ ਕੇ ਜਦੋਂ ਬੈਗ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਕਥਿਤ ਤੌਰ 'ਤੇ 9 ਕਿੱਲੋ ਚਰਸ ਬਰਾਮਦ ਹੋਈ | ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ 301ਵੇਂ ਦਿਨ 148 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਹਲਕਾ ਵਿਧਾਇਕ ਰੰਧਾਵਾ ਦੀ ਰਹਿਨੁਮਾਈ ਹੇਠ ਹੋਈ ਡੇਰਾਬੱਸੀ ਨਗਰ ਕੌਂਸਲ ਦੀ ਮੀਟਿੰਗ 'ਚ ਅਹਿਮ ਮਤੇ ਪਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।