17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਚੋਰਾਂ ਨੇ ਗਹਿਣਿਆਂ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨ 'ਚੋਂ ਲੱਖਾਂ ਰੁ. ਦੀ ਚਾਂਦੀ ਕੀਤੀ ਚੋਰੀ <br/>

ਅਜੀਤ ਡੈਸਕ 28-12-2025
ਕੁਰਾਲੀ, 27 ਦਸੰਬਰ (ਹਰਪ੍ਰੀਤ ਸਿੰਘ)-ਕਰੀਬ ਇਕ ਦਰਜਨ ਅਣਪਛਾਤੇ ਚੋਰਾਂ ਨੇ ਸਥਾਨਕ ਸ਼ਹਿਰ ਦੇ ਮਾਤਾ ਰਾਣੀ ਚੌਕ ਵਿਚਲੀਆਂ ਗਹਿਣਿਆਂ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਕ ਦੁਕਾਨ 'ਚੋਂ ਲੱਖਾਂ ਰੁ. ਦੀ ਚਾਂਦੀ ਚੋਰੀ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ ਤੜਕੇ ਕਰੀਬ ਪੌਣੇ ਦੋ ਵਜੇ ਵਾਪਰੀ | ਅਣਪਛਾਤੇ ਚੋਰ ਜਿਨ੍ਹਾਂ ਦੀ ਗਿਣਤੀ 10 ਦੇ ਕਰੀਬ ਸੀ, ਨੇ ਪਹਿਲਾਂ ਮਾਤਾ ਰਾਣੀ ਚੌਕ ਵਿਚਲੀ ਰਾਜੂ ਜਿਊਲਰ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜੂ ਜਿਊਲਰ ਦੇ ਮਾਲਕ ਜਗਦੀਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਸ਼ਟਰ ਤੋੜ ਕੇ ਕਰੀਬ ਦੋ ਕਿੱਲੋ ਚਾਂਦੀ ਦੇ ਨਵੇਂ ਤੇ ਪੁਰਾਣੇ ਗਹਿਣੇ ਚੋਰੀ ਕਰ ਲਏ | ਜਗਦੀਸ਼ ਕੁਮਾਰ ਨੇ ਦੱਸਿਆ ਕਿ ਚੋਰੀ ਹੋਏ ਗਹਿਣਿਆਂ ਦੀ ਕੀਮਤ ਕਰੀਬ 5 ਲੱਖ ਰੁ. ਬਣਦੀ ਹੈ | ਇਸ ਦੁਕਾਨ 'ਚ ਚੋਰੀ ਉਪਰੰਤ ਚੋਰਾਂ ਨੇ ਨਾਲ ਹੀ ਲੱਗਦੀ ਨਿਊ ਗੋਗਨਾ ਜਿਊਲਰ ਦੀ ਦੁਕਾਨ ਦਾ ਸ਼ਟਰ ਵੀ ਤੋੜ ਲਿਆ | ਇਸੇ ਦੌਰਾਨ ਦੁਕਾਨ ਸਾਹਮਣੇ ਰਹਿੰਦੇ ਇਕ ਪਰਿਵਾਰ ਨੇ ਖੜਾਕ ਸੁਣ ਕੇ ਇਸ ਸੰਬੰਧੀ ਦੁਕਾਨ ਦੇ ਮਾਲਕਾਂ ਨੂੰ ਸੂਚਿਤ ਕੀਤਾ, ਜਦਕਿ ਦੂਜੀ ਗਹਿਣਿਆਂ ਦੀ ਦੁਕਾਨ 'ਚ ਦਾਖ਼ਲ ਹੋਣ 'ਤੇ ਸਕੈਨਰ ਦੇ ਹੂਟਰ ਵੱਜਣ ਨਾਲ ਚੋਰ ਘਬਰਾ ਗਏ | ਅਨਿਲ ਕੁਮਾਰ ਗੋਗਨਾ ਨੇ ਦੱਸਿਆ ਕਿ ਹੂਟਰ ਵੱਜਣ ਦੇ ਨਾਲ ਚੋਰ ਘਬਰਾ ਗਏ, ਜਿਸ ਕਾਰਨ ਉਨ੍ਹਾਂ ਦਾ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ | ਇਸੇ ਦੌਰਾਨ ਨੇੜਲੀ ਦੁਕਾਨ ਦੇ ਦੁਕਾਨਦਾਰ ਵੀ ਮੌਕੇ 'ਤੇ ਪੁੱਜ ਗਏ, ਜਿਨ੍ਹਾਂ 'ਤੇ ਹਮਲਾ ਕਰਕੇ ਚੋਰਾਂ ਨੇ ਇਕ ਨੌਜਵਾਨ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋਣ 'ਚ ਸਫ਼ਲ ਹੋ ਗਏ | ਦੁਕਾਨਦਾਰਾਂ ਨੇ ਕਿਹਾ ਕਿ ਧੁੰਦ ਦੇ ਕਾਰਨ ਚੋਰੀ ਦੀਆਂ ਘਟਨਾਵਾਂ 'ਚ ਵਾਧਾ ਹੋ ਸਕਦਾ ਹੈ | ਉਨ੍ਹਾਂ ਪੁਲਿਸ ਤੋਂ ਗਸ਼ਤ ਵਧਾਉਣ ਦੀ ਮੰਗ ਕੀਤੀ | ਓਧਰ ਦੂਜੇ ਪਾਸੇ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਦੇ ਹੋਏ ਚੋਰਾਂ ਦੀ ਭਾਲ ਆਰੰਭ ਕਰ ਦਿੱਤੀ ਹੈ | ਇਸੇ ਦੌਰਾਨ ਸਾਬਕਾ ਕੌਂਸਲਰ ਤੇ ਸਵਰਨਕਾਰ ਸਭਾ ਦੇ ਆਗੂ ਸ਼ਿਵ ਵਰਮਾ ਨੇ ਪੁਲਿਸ-ਪ੍ਰਸ਼ਾਸਨ ਤੋਂ ਚੋਰਾਂ ਦੀ ਭਾਲ ਅਤੇ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ |

ਪਿਛਲੀ ਖ਼ਬਰ ਸੰਜੇ ਟੰਡਨ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਯੂ. ਟੀ. ਸੀ. ਏ. ਦੀ ਯਾਤਰਾ ਬਾਰੇ ਕਿਤਾਬ ਕੀਤੀ ਭੇਟ <br... ਅਗਲੀ ਖ਼ਬਰ ਚੰਡੀਗੜ੍ਹ 'ਚ ਰਾਮਗੜ੍ਹੀਆ ਸਭਾ ਤੇ ਨਾਨਕਸਰ ਗੁਰਦੁਆਰਾ ਸਾਹਿਬ ਨੇ ਲਗਾਇਆ ਲੰਗਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।