11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਚੋਰੀ ਦੀ ਮਨਸ਼ਾ ਨਾਲ ਕਾਰ ਦੇ ਸ਼ੀਸ਼ੇ ਦੀ ਬੀਡਿੰਗ ਤੋੜਨ ਵਾਲਾ ਨਸ਼ੇੜੀ ਕੀਤਾ ਕਾਬੂ

ਅਜੀਤ ਡੈਸਕ 31-12-2025
ਮਾਜਰੀ, 30 ਦਸੰਬਰ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਵਿਖੇ ਗੁਰਦੁਆਰਾ ਸਾਹਿਬ ਨੇੜੇ ਚੌਕ ਮੁਹੱਲੇ ਵਿਚ ਖੜੀ ਕਾਰ ਦੇ ਸ਼ੀਸ਼ੇ ਦੀ ਬੀਡਿੰਗ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨਸ਼ੇੜੀ ਨੌਜਵਾਨ ਨੂੰ ਕਾਰ ਮਾਲਕ ਨੇ ਹੋਰਨਾਂ ਲੋਕਾਂ ਦੀ ਸਹਾਇਤਾ ਨਾਲ ਕਾਬੂ ਕਰਕੇ ਥਾਣਾ ਬਲਾਕ ਮਾਜਰੀ ਦੀ ਪੁਲਿਸ ਹਵਾਲੇ ਕਰ ਦਿੱਤਾ | ਇਸ ਸੰਬੰਧੀ ਵਾਈਰਲ ਹੋਈ ਵੀਡੀਓ 'ਚ ਮੁਹੱਲਾ ਵਾਸੀ ਆਖ ਰਹੇ ਹਨ ਕਿ ਪਹਿਲਾਂ ਵੀ ਪਿੰਡ 'ਚ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਨਸ਼ੇੜੀ ਕਿਸਮ ਦੇ ਨੌਜਵਾਨਾਂ ਵਲੋਂ ਬਿਨਾਂ ਕਿਸੇ ਡਰ-ਭੈਅ ਤੋਂ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਮੌਕੇ 'ਤੇ ਕਾਬੂ ਕੀਤੇ ਗਏ ਨੌਜਵਾਨ ਦੀਆਂ ਤਸਵੀਰਾਂ ਘਟਨਾ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਚੁੱਕੀਆਂ ਹਨ | ਇਸ ਮੌਕੇ ਕਾਰ ਮਾਲਕ ਸਾਬਕਾ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਕਾਰ ਦੇ ਸ਼ੀਸ਼ੇ ਦੀ ਬੀਡਿੰਗ ਤੋੜਨ ਵਾਲੇ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਨੂੰ ਆਪਣੀ ਸੱੁਧ-ਬੁੱਧ ਵੀ ਨਹੀਂ ਸੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਵਲੋਂ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਸਿਰਫ਼ ਇਕ ਡਰਾਮੇਬਾਜ਼ੀ ਬਣ ਕੇ ਰਹਿ ਗਈ ਹੈ ਕਿਉਂਕਿ ਬਲਾਕ ਮਾਜਰੀ ਖੇਤਰ ਦੇ ਪਿੰਡਾਂ ਤੇ ਕਸਬਿਆਂ 'ਚ ਨਸ਼ੀਲੀਆਂ ਗੋਲੀਆਂ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਨੂੰ ਆਮ ਘੁੰਮਦੇ ਦੇਖਿਆ ਜਾ ਸਕਦਾ ਹੈ | ਉਧਰ ਦੂਜੇ ਪਾਸੇ ਇਸ ਸੰਬੰਧ ਵਿਚ ਥਾਣਾ ਬਲਾਕ ਮਾਜਰੀ ਦੇ ਮੁਖੀ ਯੋਗੇਸ਼ ਕੁਮਾਰ ਨਾਲ ਫ਼ੋਨ 'ਤੇ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਕਾਬੂ ਨੌਜਵਾਨ ਖ਼ਿਲਾਫ਼ ਬਣਦੀ ਕਾਰਵਾਈ ਅਮਲ 'ਚ ਲਿਆਉਣ ਉਪਰੰਤ ਉਸ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ |
ਪਿਛਲੀ ਖ਼ਬਰ ਡੇਰਾਬੱਸੀ ਪ੍ਰਸ਼ਾਸਨ ਤੇ ਬਿਜਲੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਅਗਲੀ ਖ਼ਬਰ ਧੁੰਦ ਦੇ ਮੌਸਮ ਦੇ ਚਲਦਿਆਂ ਵਾਹਨਾਂ 'ਤੇ ਲਗਾਏ ਰਿਫਲੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।