10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਧੁੰਦ ਤੇ ਠੰਢ ਵਿਚ ਸਿਹਤ ਪ੍ਰਤੀ ਰਹੋ ਸਾਵਧਾਨ– ਡਾ. ਕੰਗ

ਅਜੀਤ ਡੈਸਕ 31-12-2025

ਨੂਰਪੁਰ ਬੇਦੀ, 30 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਰਦੀਆਂ ਦੌਰਾਨ ਵਧ ਰਹੀ ਧੁੰਦ ਅਤੇ ਕੜਾਕੇ ਦੀ ਠੰਢ ਨੂੰ ਦੇਖਦੇ ਹੋਏ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ | ਇਹ ਗੱਲ ਉੱਘੇ ਸਰਜਨ ਤੇ ਸ੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਿਟੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਐਮਡੀ ਡਾ. ਪਲਵਿੰਦਰਜੀਤ ਸਿੰਘ ਕੰਗ ਨੇ ਨੂਰਪੁਰ ਬੇਦੀ ਵਿਖੇ ਗੱਲਬਾਤ ਕਰਦਿਆਂ ਕਹੀ | ਡਾ. ਕੰਗ ਨੇ ਦੱਸਿਆ ਕਿ ਧੁੰਦ ਅਤੇ ਠੰਢ ਕਾਰਨ ਜ਼ੁਕਾਮ, ਖੰਘ, ਗਲੇ ਦੀ ਇਨਫੈਕਸ਼ਨ, ਦਮਾ, ਸਾਹ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ | ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਧੁੰਦ ਸਮੇਂ ਸਵੇਰੇ ਜਾਂ ਰਾਤ ਬਾਹਰ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਲੋੜ ਪੈਣ 'ਤੇ ਮਾਸਕ ਵਰਤਿਆ ਜਾਵੇ | ਉਨ੍ਹਾਂ ਗਰਮ ਕੱਪੜੇ ਪਹਿਨਣ, ਪੌਸ਼ਟਿਕ ਤੇ ਗਰਮ ਭੋਜਨ ਲੈਣ ਅਤੇ ਵਿਟਾਮਿਨ-ਸੀ ਵਾਲੇ ਫਲ ਵਰਤਣ ਦੀ ਸਲਾਹ ਦਿੱਤੀ | ਡਾ. ਕੰਗ ਨੇ ਵਾਹਨ ਚਾਲਕਾਂ ਨੂੰ ਵੀ ਧੁੰਦ ਵਿਚ ਹੌਲੀ ਗਤੀ ਅਤੇ ਫੋਗ ਲਾਈਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਬੁਖ਼ਾਰ, ਖੰਘ ਜਾਂ ਸਾਹ ਦੀ ਤਕਲੀਫ਼ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ |


ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 304ਵੇਂ ਦਿਨ 113 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਐੱਮ. ਆਰ. ਪੀ. ਦੀ ਉਲੰਘਣਾ ਪਈ ਮਹਿੰਗੀ ਯੂ. ਟੀ. ਪ੍ਰਸ਼ਾਸਨ ਦੇ ਆਬਕਾਰੀ ਵਿਭਾਗ ਨੇ ਚੰਡੀਗੜ੍ਹ ਦੇ ਕਈ ਠੇਕੇ ਕੀਤੇ ਸੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।