10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵਿਜੈ ਦਿਵਸ 2025 ਸੰਬੰਧੀ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ <br/>

ਨੌਜਵਾਨ ਮਾਮਲੇ ਤੇ ਖੇਡਾਂ ਮੰਤਰਾਲਾ ਵਲੋਂ ਵਿਜੈ ਦਿਵਸ ਸੰਬੰਧੀ ਕਰਾਏ ਪੋਸਟਰ ਮੁਕਾਬਲੇ 'ਚ ਸ਼ਾਮਲ ਮੁਕਾਬਲੇਬਾਜ ਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 31-12-2025
ਚੰਡੀਗੜ੍ਹ, 30 ਦਸੰਬਰ (ਸੁਖਵਿੰਦਰ ਸਿੰਘ ਸ਼ਾਨ)-ਭਾਰਤ ਸਰਕਾਰ ਦੇ ਨੌਜਵਾਨ ਮਾਮਲੇ ਤੇ ਖੇਡਾਂ ਮੰਤਰਾਲਾ ਵਲੋਂ ਵਿਜੈ ਦਿਵਸ 2025 ਸੰਬੰਧੀ ਏ. ਟੀ. ਡੀ. ਸੀ. ਦੇ ਸਹਿਯੋਗ ਨਾਲ ਪੋਸਟਰ ਬਣਾਉਣ ਦੇ ਮੁਕਾਬਲੇ ਸੈਕਟਰ-12 ਵਿਖੇ ਕਰਵਾਏ ਗਏ, ਜਿਸ ਦਾ ਉਦੇਸ਼ ਸੁਰੱਖਿਆ ਬਲਾਂ ਦੇ ਹੌਸਲੇ, ਸਾਹਸ ਅਤੇ ਬਲੀਦਾਨ ਨੂੰ ਯਾਦ ਕਰਨਾ ਸੀ | ਮੁਕਾਬਲੇ 'ਚ ਕੁਲ 30 ਮੁਕਾਬਲੇਬਾਜਾਂ ਨੇ ਹਿੱਸਾ ਲਿਆ ਅਤੇ ਆਪੋ-ਆਪਣੀਆਂ ਰਚਨਾਵਾਂ 'ਚ ਦੇਸ਼ ਭਗਤੀ ਭਾਵਨਾ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ | ਇਸ ਮੁਕਾਬਲੇ 'ਚ ਕਨਵ ਖੁਰਾਨਾ ਨੇ ਪਹਿਲਾ ਸਥਾਨ, ਜਦ ਕਿ ਪਾਲਕ ਗੋਇਲ ਨੇ ਦੂਜਾ, ਅਰਸ਼ਦੀਪ ਕੌਰ ਨੇ ਤੀਜਾ ਅਤੇ ਕਰਨਪ੍ਰੀਤ ਸਿੰਘ ਨੂੰ ਉਤਸ਼ਾਹੀ ਪੁਰਸਕਾਰ ਦੇ ਕੇ ਨਿਵਾਜਿਆ | ਪੋਸਟਰ ਬਣਾਉਣ ਮੁਕਾਬਲੇ ਦੇ ਮੁਲਾਂਕਣ ਕਰਨ ਵਾਲੇ ਪੈਨਲ ਵਿਚ ਸਹਾਇਕ ਲੋਕ ਸੰਪਰਕ ਅਧਿਕਾਰੀ ਚੰਡੀਗੜ੍ਹ ਸਚਿਨ ਸਿੰਗਲਾ ਤੇ ਦੀਪਕ ਸ਼ਾਮਲ ਸਨ | ਇਸ ਮੌਕੇ ਜ਼ਿਲ੍ਹਾ ਯੂਥ ਅਧਿਕਾਰੀ ਵਿਨੈ ਕੁਮਾਰ ਨੇ ਸਾਰੇ ਮੁਕਾਬਲੇਬਾਜ਼ਾਂ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਪੰਚਕੂਲਾ 'ਚ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨ ਲਈ ਉੱਤਮਤਾ ਸਨਮਾਨ ਸਮਾਰੋਹ ਕਰਵਾਇਆ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 304ਵੇਂ ਦਿਨ 113 ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।