05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਡੀ.ਸੀ. ਵਲੋਂ ਉਦਯੋਗਪਤੀਆਂ ਨਾਲ ਮੀਟਿੰਗ <br/>

ਅਜੀਤ ਡੈਸਕ 20-06-2025
ਮਾਨਸਾ, 19 ਜੂਨ (ਸਟਾਫ਼ ਰਿਪੋਰਟਰ)-ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਧੂਰੀ ਵਲੋਂ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਮੈਸ. ਨਵੇਤੀਆ ਇੰਡਸਟਰੀਜ਼ ਅਤੇ ਮੈਸ. ਏ.ਜੀ.ਐਚ. ਬਾਇਓਫੀਊਲਜ ਦੇ ਇਲੈਕਟਰਸਿਟੀ ਡਿਊਟੀ ਦੇ ਪ੍ਰੋਤਸਾਹਨ ਪ੍ਰਵਾਨ ਕੀਤੇ | ਉਨ੍ਹਾਂ ਉਦਯੋਗ ਅਤੇ ਵਿਕਾਸ ਪਾਲਿਸੀ 2022 ਤਹਿਤ ਦਿੱਤੇ ਜਾ ਰਹੇ ਪ੍ਰੋਤਸਾਹਨ ਜਿਵੇਂ ਕਿ ਸਟੇਟ ਟੈਕਸ ਵਿਚ ਛੋਟ, ਬਿਜਲੀ ਕਰ ਵਿਚ ਛੋਟ ਅਤੇ ਸਟੈਂਪ ਡਿਊਟੀ ਤੋਂ ਛੋਟ ਬਾਰੇ ਜਾਣਕਾਰੀ ਦਿੱਤੀ | ਡੀ.ਸੀ. ਨੇ ਕਾਰੋਬਾਰੀਆਂ ਨੂੰ ਕਿਹਾ ਕਿ ਇਸ ਨੀਤੀ ਅਧੀਨ ਮਿਲਣ ਵਾਲੇ ਪ੍ਰੋਤਸਾਹਨ ਦਾ ਲਾਭ ਲੈਣ ਲਈ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਨਾਲ ਸੰਪਰਕ ਕਰਨ ਲਈ ਕਿਹਾ | ਇਸ ਮੌਕੇ ਸੁਤੰਤਰਜੋਤ ਸਿੰਘ ਜਨਰਲ ਮੈਨੇਜਰ, ਫੰਕਸ਼ਨਲ ਮੈਨੇਜਰ ਪਰਮਿੰਦਰ ਸਿੰਘ, ਰਾਹੁਲ ਗਰਗ, ਸ਼ੰਕਰ ਗੋਇਲ, ਮਨੋਜ ਕੁਮਾਰ, ਅਸ਼ਵਨੀ ਕੋਰਪਾਲ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਹੋਈ ਇਕੱਤਰਤਾ <br/> ਅਗਲੀ ਖ਼ਬਰ ਪਾੜਿ੍ਹਆਂ ਦਾ ਕੀਤਾ ਜਾਵੇਗਾ ਹੀਮੋਗਲੋਬਿਨ ਟੈੱਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।