13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਰਾਸ਼ਟਰੀ ਮਹੱਤਤਾ ਵਾਲੇ ਸੰਸਥਾਨਾਂ ਅਤੇ ਸਰਕਾਰੀ ਸੰਸਥਾਵਾਂ 'ਚ ਏਮਜ਼ ਬਠਿੰਡਾ ਬਣਿਆ ਨੰਬਰ 'ਵੰਨ' <br/>

ਅਜੀਤ ਡੈਸਕ 28-12-2025
ਬਠਿੰਡਾ, 27 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਉੱਚ-ਕੋਟੀ ਦੀ ਸਿਹਤ ਸੇਵਾ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਏਮਜ਼ ਬਠਿੰਡਾ ਦੇਸ ਦੇ ਰਾਸ਼ਟਰੀ ਮਹੱਤਤਾ ਵਾਲੇ ਸੰਸਥਾਨਾਂ ਅਤੇ ਸਰਕਾਰੀ ਸੰਸਥਾਵਾਂ ਵਿਚੋਂ ਅਜਿਹਾ ਪਹਿਲਾਂ ਸੰਸਥਾਨ ਬਣ ਗਿਆ ਹੈ, ਜਿਸ ਨੇ ਆਪਣੀਆਂ ਪ੍ਰਯੋਗਸ਼ਾਲਾ ਅਤੇ ਰੇਡੀਓ-ਵਿਗਿਆਨ ਸੇਵਾਵਾਂ ਲਈ ਐਨ.ਏ.ਬੀ.ਐਲ ਮਾਨਤਾ ਹਾਸਿਲ ਕੀਤੀ ਹੈ¢ ਇਹ ਉਪਲਬਧੀ ਮਰੀਜ਼ ਸੁਰੱਖਿਆ, ਨਿਰਧਾਰਣ ਦੀ ਸ਼ੱੁਧਤਾ ਅਤੇ ਸਿਹਤ ਸੇਵਾਵਾਂ ਦੇ ਵਧੀਆ ਮਾਪਦੰਡਾਂ ਦੀ ਪਾਲਣਾ ਵੱਲ ਇਕ ਮਹੱਤਵਪੂਰਨ ਤਰੱਕੀ ਹੈ¢ ਖ਼ਾਸ ਤੌਰ 'ਤੇ ਏਮਜ਼ ਬਠਿੰਡਾ ਨੂੰ ਜੀਵ-ਰਸਾਇਣ ਵਿਗਿਆਨ, ਸੂਖਮ ਜੀਵ ਵਿਗਿਆਨ, ਰੋਗ-ਵਿਗਿਆਨ ਅਤੇ ਰੇਡੀਓ-ਵਿਗਿਆਨ ਇਨ੍ਹਾਂ ਚਾਰ ਮੁੱਖ ਖੇਤਰਾਂ ਵਿਚ ਮਾਨਤਾ ਪ੍ਰਾਪਤ ਹੋਈ ਹੈ | ਇਹ ਮਾਨਤਾ ਇਕ ਸਖ਼ਤ ਅਤੇ ਵਿਆਪਕ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ ਦਿੱਤੀ ਗਈ | ਖੂਨ ਦੇ ਟੈੱਸਟ, ਬਾਇਓਪਸੀ, ਛੂਤ ਦੀਆਂ ਬਿਮਾਰੀਆਂ ਦੇ ਟੈੱਸਟ, ਸੀਟੀ ਸਕੈਨ, ਐਮਆਰਆਈ ਅਤੇ ਹੋਰ ਸਾਰੀਆਂ ਡਾਇਗਨੌਸਟਿਕ ਪ੍ਰਕਿਰਿਆਵਾਂ ਬਹੁਤ ਹੀ ਸ਼ੁੱਧਤਾ, ਸੁਰੱਖਿਆ ਅਤੇ ਭਰੋਸੇਯੋਗਤਾ ਨਾਲ ਕੀਤੀਆਂ ਜਾਂਦੀਆਂ ਹਨ¢ ਇਹ ਮਹੱਤਵਪੂਰਨ ਪ੍ਰਾਪਤੀ ਸੰਸਥਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਰਤਨ ਗੁਪਤਾ ਦੇ ਦੂਰ-ਦਰਸ਼ੀ ਸੋਚ ਅਤੇ ਨਿਰੰਤਰ ਮਾਰਗ ਦਰਸ਼ਨ ਨਾਲ ਸੰਭਵ ਹੋਈ¢ ਪ੍ਰੋ. (ਡਾ.) ਰਤਨ ਗੁਪਤਾ ਨੇ ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਪਲਬਧੀ ਹਜ਼ਾਰਾਂ ਮਰੀਜ਼ਾਂ ਨੂੰ ਸਮੇਂ-ਸਿਰ ਚੰਗੀਆਂ ਅਤੇ ਭਰੋਸੇਯੋਗ ਨਿਰੰਤਰ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਨੂੰ ਜ਼ਿਆਦਾ ਲਾਭ ਪਹੁੰਚਾਏਗੀ ਅਤੇ ਏਮਜ਼ ਬਠਿੰਡਾ ਨੂੰ ਖੇਤਰ ਦੇ ਇਕ ਪ੍ਰਮੁੱਖ ਤੀਜੇ ਪੱਧਰ ਦੇ ਸਿਹਤ ਸੰਸਥਾ ਵਜੋਂ ਹੋਰ ਮਜ਼ਬੂਤ ਬਣਾਏਗੀ¢ ਸੰਸਥਾ ਦਾ ਟੀਚਾ ਕੇਵਲ ਇਨ੍ਹਾਂ ਮਾਪਦੰਡਾਂ ਨੂੰ ਬਣਾਈ ਰੱਖਣਾ ਹੀ ਨਹੀਂ, ਸਗੋਂ ਨਿਰੰਤਰ ਸੁਧਾਰਾਂ ਰਾਹੀਂ ਉਨ੍ਹਾਂ ਨੂੰ ਹੋਰ ਉੱਚ ਪੱਧਰ 'ਤੇ ਲਿਜਾਣਾ ਵੀ ਹੈ, ਤਾਂ ਜੋ ਆਉਣ ਵਾਲੇ ਸਾਲਾਂ ਵਿਚ ਨਿਰੰਤਰ ਸੇਵਾਵਾਂ ਵਿਚ ਹੋਰ ਵੱਧ ਸ਼ੁੱਧਤਾ ਅਤੇ ਮਰੀਜ਼-ਕੇਂਦਰਤ ਚੰਗੀਆਂ ਸਹੂਲਤਾਂ ਨੂੰ ਯਕੀਨੀ ਬਣਾਇਆ ਜਾ ਸਕੇ¢


ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਦੀ ਮੀਟਿੰਗ 4 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।