ਜ਼ੀਰਕਪੁਰ, 15 ਜੂਨ (ਮਨਿੰਦਰ ਸਿੰਘ)-ਕਾਂਗਰਸ ਦੇ ਹਲਕਾ ਡੇਰਾਬੱਸੀ ਤੋਂ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ 10ਵੀਂ 'ਚ 99 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੀ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੁਹਾਲੀ ਸੁਰੇਸ਼ ਜਿੰਦਲ ਦੀ ਪੋਤੀ ਯਸ਼ਿਕਾ ਜਿੰਦਲ ਨੂੰ ਘਰ ਪਹੁੰਚ ਕੇ ਵਧਾਈ ਦਿੱਤੀ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਦੀਪਇੰਦਰ ਢਿੱਲੋਂ ਨਾਲ ਗੱਲ ਕਰਦਿਆਂ ਯਸ਼ਿਕਾ ਜਿੰਦਲ ਨੇ ਦੱਸਿਆ ਕਿ ਉਸ ਨੇ ਮਾਨਵ ਮੰਗਲ ਸਮਾਰਟ ਵਰਲਡ ਸਕੂਲ 'ਚ ਪੜ੍ਹਦਿਆਂ ਬਿਨਾਂ ਕਿਸੇ ਟਿਊਸ਼ਨ ਤੋਂ ਇਹ ਮੁਕਾਮ ਹਾਸਿਲ ਕੀਤਾ ਹੈ | ਉਸ ਦਾ ਸੁਪਨਾ ਆਈ. ਪੀ. ਐਸ. ਬਣਨ ਦਾ ਹੈ | ਉਸ ਨੇ ਦੱਸਿਆ ਕਿ ਪੇਪਰਾਂ ਦੀ ਤਿਆਰੀ ਦੌਰਾਨ ਉਹ ਟੀ. ਵੀ., ਮੋਬਾਈਲ ਤੇ ਖੇਡਾਂ ਤੋਂ ਦੂਰ ਰਹੀ ਤੇ ਪੂਰਾ ਧਿਆਨ ਪੜ੍ਹਾਈ 'ਤੇ ਕੇਂਦਰਿਤ ਕੀਤਾ | ਇਸ ਮੌਕੇ ਦੀਪਇੰਦਰ ਸਿੰਘ ਢਿੱਲੋ ਨੇ ਯਸ਼ਿਕਾ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆ ਤੇ ਸ਼ਾਨਦਾਰ ਨਤੀਜਿਆਂ 'ਤੇ ਖੁਸ਼ੀ ਪ੍ਰਗਟ ਕੀਤੀ | ਇਸ ਮੌਕੇ ਵਾਰਡ ਨੰਬਰ 30 ਦੇ ਕੌਸਲਰ ਨਵਤੇਜ ਨਵੀ, ਬੁੱਧਰਾਮ ਧੀਮਾਨ, ਹਰਭਜਨ ਸਿੰਘ ਸੈਣੀ, ਕਮਲ ਦੇਵ ਸ਼ਰਮਾ, ਰਾਮ ਸਿੰਘ, ਅਗਰਵਾਲ, ਨਰਿੰਦਰ ਅਤੇ ਧਰਮਵੀਰ ਆਦਿ ਵੀ ਮੌਜੂਦ ਸਨ |