ਢੇਰ ,17 ਜੂਨ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਦੜੋਲੀ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ 15 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਦੀ ਸਮਾਪਤੀ ਸਮੇਂ ਸਮਾਗਮ ਕਰਵਾਇਆ ਗਿਆ, ਜਿਸ ਸਬੰਧੀ ਭਾਈ ਜਸਵਿੰਦਰ ਸਿੰਘ ਦੜੋਲੀ ਨੇ ਦੱਸਿਆ ਕਿ ਇਸ ਕੈਂਪ ਵਿਚ 80 ਬੱਚਿਆਂ ਨੇ ਭਾਗ ਲਿਆ | ਜੋ ਕੇ ਹਰ ਰੋਜ਼ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੁੜਦੇ ਸਨ ਤੇ ਅੱਜ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪਿ੍ੰਸੀਪਲ ਭਾਈ ਚਰਨਜੀਤ ਸਿੰਘ ਨੇ ਬੱਚਿਆਂ ਨੂੰ ਗੁਰ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਭਾਈ ਗੁਰਮੀਤ ਸਿੰਘ ਫੋਜੀ, ਜੋਗਿੰਦਰ ਸਿੰਘ ਫ਼ੋਜੀ, ਕੈਪਟਨ ਪ੍ਰੈਮ ਸਿੰਘ ਮਾਨ, ਕੈਪਟਨ ਜਸਵੀਰ ਸਿੰਘ, ਸਰਦਾਰ ਅਮਰ ਸਿੰਘ ਮਾਨ, ਰਮੇਸ਼ ਕੁਮਾਰ, ਭਾਈ ਅੱਛਰ ਸਿੰਘ ਨੰਗਲੀ, ਭਾਈ ਬਲਜੀਤ ਸਿੰਘ ਢੇਰ, ਭਾਈ ਮੇਹਰ ਸਿੰਘ ਢਾਂਹੇ, ਭਾਈ ਗੁਰਨਾਮ ਸਿੰਘ ਮੋਜੋਵਾਲ, ਜੈਮਲ ਸਿੰਘ ਮਾਨ, ਬੀਬੀ ਸਰਬਜੀਤ ਕੌਰ, ਬੀਬੀ ਕੁਲਬੀਰ ਕੌਰ, ਬੀਬੀ ਅਮਨਦੀਪ ਕੌਰ, ਗੁਰਲੀਨ ਕੌਰ ਆਦਿ ਹਾਜ਼ਰ ਸਨ |