ਨੰਗਲ, 18 ਜੂਨ (ਪ੍ਰੀਤਮ ਸਿੰਘ ਬਰਾਰੀ)-ਸੀ-ਪਾਈਟ ਕੈਂਪ ਨੰਗਲ ਦੇ ਟਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਜ਼ਿਲ੍ਹਾ ਰੋਪੜ ਅਤੇ ਜ਼ਿਲ੍ਹਾ ਹਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਅਤੇ ਜ਼ਿਲ੍ਹਾ ਨਵਾਂਸ਼ਹਿਰ ਤਹਿਸੀਲ ਬਲਾਚੌਰ ਦੇ ਯੁਵਕਾਂ ਲਈ ਸੀ-ਪਾਈਟ ਕੈਂਪ ਨੰਗਲ ਵਿਖੇ ਪੰਜਾਬ ਸਰਕਾਰ ਵਲੋਂ ਸਕਿਉਰਿਟੀ ਗਾਰਡ ਦਾ ਕੋਰਸ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਕੋਰਸ 01 ਜੁਲਾਈ 2025 ਤੋਂ ਸ਼ੁਰੂ ਹੋ ਰਿਹਾ ਹੈ, ਇਹ ਕੋਰਸ ਇੱਕ ਮਹੀਨੇ ਦਾ ਹੋਵੇਗਾ, ਇਸ ਦੀ ਕੋਈ ਫ਼ੀਸ ਨਹੀਂ ਹੈ | ਕੋਰਸ ਖਤਮ ਹੋਣ ਉਪਰੰਤ ਯੁਵਕਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਏਗਾ | ਉਨ੍ਹਾਂ ਨੇ ਦੱਸਿਆ ਕਿ ਕੋਰਸ ਲਈ ਯੋਗਤਾ ਦਸਵੀਂ ਪਾਸ, ਉਮਰ 18 ਤੋਂ 28 ਸਾਲ ਹੋਣੀ ਚਾਹੀਦੀ ਹੈ | ਕੈਂਪ ਵਿਖੇ ਇਸ ਕੋਰਸ ਸਬੰਧੀ ਰਜਿਸਟਰੇਸ਼ਨ ਸ਼ੁਰੂ ਹੋ ਚੁਕੀ ਹੈ | ਚਾਹਵਾਨ ਯੁਵਕ ਆਪਣੇ ਦਸਤਾਵੇਜ਼ ਦਸਵੀਂ ਦਾ ਸਰਟੀਫਿਕੇਟ, ਆਧਾਰ ਕਾਰਡ, ਪਾਸ ਪੋਰਟ ਸਾਈਜ 2 ਫੋਟੋ ਲੈ ਕੇ ਕੈਂਪ ਵਿਖੇ ਕਿਸੇ ਵੀ ਦਿਨ ਸਵੇਰੇ 9:00 ਵਜੇਂ ਤੋਂ ਬਾਅਦ ਹਾਜਰ ਹੋ ਸਕਦੇ ਹਨ | ਟਰੇਨਿੰਗ ਅਧਿਕਾਰੀ ਸੂਬੇਦਾਰ/ਆਨਰੇਰੀ/ਲੈਫਟੀਨੈਂਟ ਇੰਦਰਜੀਤ ਕੁਮਾਰ ਨੇ ਦੱਸਿਆ ਹੈ ਕਿ ਕੈਂਪ ਵਿਚ ਸਿਖਲਾਈ ਦੌਰਾਨ ਨੋਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨ ਮੋਬਾਇਲ ਨੰ: 90415-8978, 78371-08092 ਤੇ ਜਾਂ ਸੀ.ਪਾਈਟ ਕੈਂਪ ਮਾਰਫਤ ਸ਼ਿਵਾਲਿਕ ਕਾਲਜ ਮੋਜੋਵਾਲ ਨਯਾ ਨੰਗਲ ਵਿਚ ਨਿੱਜੀ ਤੌਰ ਤੇ ਆ ਕੇ ਹੋਰ ਵੇਰਵੇ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ |