ਰੂਪਨਗਰ, 18 ਜੂਨ (ਸਟਾਫ਼ ਰਿਪੋਰਟਰ)-ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ ਕਲਗੀਧਰ ਕੰਨਿਆ ਪਾਠਸ਼ਾਲਾ ਵਿਖੇ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਲਗਵਾਇਆ ਗਿਆ ਜਿਸ ਦਾ ਉਦਘਾਟਨ ਅਸਿਸਟੈਂਟ ਗਵਰਨਰ ਰੋਟੇਰੀਅਨ ਡਾਕਟਰ ਭੀਮ ਸੈਨ ਨੇ ਕੀਤਾ | ਕਲੱਬ ਦੇ ਪ੍ਰਧਾਨ ਰੋਟੇਰੀਅਨ ਐਡਵੋਕੇਟ ਕੁਲਤਾਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਸਕੂਲ ਵਿਚ ਕਲੱਬ ਵਲੋਂ ਇੱਕ ਲੜਕੀਆਂ ਲਈ ਪਿੰਕ ਟੋਇਲਟ ਅਤੇ ਇੱਕ ਕੰਪਿਊਟਰ ਤੇ ਹੁਣ ਬੱਚਿਆਂ ਲਈ ਵਾਟਰ ਕੂਲਰ ਲਗਵਾਇਆ | ਡਾ. ਭੀਮ ਸੈਨ ਨੇ ਦੱਸਿਆ ਕਿ ਰੋਪੜ ਦੇ ਰੋਟਰੀ ਕਲੱਬਾਂ ਵਲੋਂ ਹੁਣ ਤੱਕ ਇਸ ਸਾਲ ਵਿਚ ਚਾਰ ਵੱਖ-ਵੱਖ ਥਾਵਾਂ 'ਤੇ ਵਾਟਰ ਕੂਲਰ ਲਗਵਾਏ ਗਏ ਹਨ | ਇਸ ਮੌਕੇ 'ਤੇ ਸਾਬਕਾ ਪ੍ਰਧਾਨ ਅਜਮੇਰ ਸਿੰਘ, ਸਕੂਲ ਪ੍ਰਬੰਧਕ ਮਨਿੰਦਰਪਾਲ ਸਿੰਘ ਸਾਹਨੀ, ਜਤਿੰਦਰ ਸਿੰਘ ਸੇਠੀ, ਹਰਪ੍ਰੀਤ ਸਿੰਘ ਸੇਠੀ, ਸੁਖਵਿੰਦਰ ਸਿੰਘ, ਰਣਬੀਰ ਸਿੰਘ, ਬੀਬੀ ਕਮਲੇੇਸ਼ ਕੌਰ, ਭਾਈ ਸ਼ਿਵਮ ਸਿੰਘ ਅਤੇ ਰਾਗੀ ਨਿਰਮਲ ਸਿੰਘ ਆਦਿ ਹਾਜ਼ਰ ਸਨ |