01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬੇਲਾ ਕਾਲਜ ਵਿਖੇ ਖ਼ੂਨਦਾਨ ਦਿਵਸ ਮਨਾਇਆ <br/>

ਅਜੀਤ ਡੈਸਕ 19-06-2025
ਬੇਲਾ, 18 ਜੂਨ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਖ਼ੂਨਦਾਨ ਕੈਂਪ ਲਗਾ ਕੇ 'ਖ਼ੂਨਦਾਨ ਦਿਵਸ' ਮਨਾਇਆ ਗਿਆ | ਇਹ ਕੈਂਪ ਐਨ.ਸੀ.ਸੀ. (ਨੇਵਲ ਅਤੇ ਆਰਮੀ ਵਿੰਗ) ਐਨ.ਐਸ.ਐਸ. ਯੂਨਿਟ ਅਤੇ ਇੰਸਟੀਚਿਊਟ ਆਫ਼ ਇਨੋਵੇਸ਼ਨ ਕਾਊਾਸਲ ਦੇ ਸਹਿਯੋਗ ਨਾਲ ਲਗਾਇਆ ਗਿਆ | ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਇਹ ਕੈਂਪ ਪੂਰੇ ਨਿਯਮਾਂ ਦੀ ਪਾਲਣਾ ਕਰਦਿਆਂ ਸੰਪੂਰਨ ਹੋਇਆ | ਇਸ ਮੌਕੇ ਖੂਨ ਇਕੱਤਰ ਕਰਨ ਲਈ ਡਾਕਟਰਾਂ ਦੀ ਵਿਸ਼ੇਸ਼ ਟੀਮ ਕਾਲਜ ਕੈਂਪਸ ਵਿਚ ਪੁੱਜੀ ਅਤੇ ਇਸ ਵਿਚ ਕਾਲਜ ਸਟਾਫ਼, ਕੈਡਟਾਂ ਅਤੇ ਵਿਦਿਆਰਥੀਆਂ ਨੇ ਖ਼ੂਨਦਾਨ ਕੀਤਾ | ਉਹਨਾਂ ਕਿਹਾ ਕਿ ਬੇਲਾ ਕਾਲਜ ਪਹਿਲਾਂ ਵੀ ਖ਼ੂਨਦਾਨ ਕੈਂਪਾਂ ਅਤੇ ਹੋਰ ਕਈ ਸਮਾਜ ਸੇਵੀ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ | ਕੈਂਪ ਦੇ ਦੌਰਾਨ ਸੱਭ ਖੂਨ ਦਾਨੀਆਂ ਨੇ ਖ਼ੂਨਦਾਨ ਮਹਾਂਦਾਨ ਕਰਕੇ ਬਚਾਈਆਂ ਜਾ ਸਕਣ ਵਾਲੀਆਂ ਜ਼ਿੰਦਗੀਆਂ ਅਤੇ ਇਸ ਖੇਤਰ ਵਿਚ ਪਾਏ ਜਾ ਸਕਣ ਵਾਲੇ ਯੋਗਦਾਨ ਦੀ ਸਹੁੰ ਚੁੱਕੀ | ਇਸ ਮੌਕੇ ਡਾ. ਮਮਤਾ ਅਰੋੜਾ, ਲੈਫ਼ਟੀਨੈਂਟ ਪਿ੍ਤਪਾਲ ਸਿੰਘ, ਸਹਾਇਕ ਪ੍ਰੋ. ਅਮਰਜੀਤ ਸਿੰਘ, ਕੇਅਰ ਟੇਕਰ ਨੇਵਲ ਵਿੰਗ, ਸਹਾਇਕ ਪ੍ਰੋ. ਸੁਨੀਤਾ ਰਾਣੀ, ਡਾ. ਸੰਦੀਪ ਕੌਰ, ਪ੍ਰਧਾਨ ਆਈ.ਸੀ.ਸੀ. ਅਤੇ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਏ.ਡੀ.ਸੀ. ਵਲੋਂ ਸਿੱਖਿਆ ਵਿਭਾਗ ਦੇ ਪ੍ਰਗਤੀ ਪ੍ਰੋਗਰਾਮਾਂ ਦਾ ਜਾਇਜ਼ਾ ਅਗਲੀ ਖ਼ਬਰ ਆਊਟ ਸੋਰਸ ਵਰਕਰ ਯੂਨੀਅਨ ਦੀ ਹੜਤਾਲ ਨੌਵੇਂ ਦਿਨ ਵੀ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।