03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੀ. ਪੀ. ਆਈ. (ਐੱਮ) ਦੀ ਮੀਟਿੰਗ ਹੋਈ

ਅਜੀਤ ਡੈਸਕ 22-09-2025
ਨੂਰਪੁਰ ਬੇਦੀ 21 ਸਤੰਬਰ (ਵਿੰਦਰਪਾਲ ਝਾਂਡੀਆਂ)-ਸੀ. ਪੀ .ਆਈ. (ਐੱਮ) ਦੀ ਮੀਟਿੰਗ ਕਾਮਰੇਡ ਗੀਤਾ ਰਾਮ ਕਰਤਾਰਪੁਰ ਦੀ ਪ੍ਰਧਾਨਗੀ ਹੇਠ ਨੂਰਪੁਰ ਬੇਦੀ ਵਿਖੇ ਹੋਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀ .ਪੀ .ਆਈ. (ਐੱਮ) ਤੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਜਿੰਦਰ ਸਿੰਘ ਪੰਡਿਤ, ਸੋਮਨਾਥ ਕਰਤਾਰਪੁਰ, ਭਜਨ ਸਿੰਘ ਸੰਦੋਆ, ਰਾਮ ਸਿੰਘ ਸੈਣੀਮਾਜਰਾ, ਪ੍ਰੋਮਿਲਾ ਦੇਵੀ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿਚ ਪ੍ਰਵਾਸੀਆਂ ਵਿਰੁੱਧ ਗ੍ਰਾਮ ਪੰਚਾਇਤਾਂ ਵੱਲੋਂ ਪੂਰਨ ਬਾਈਕਾਟ ਦੇ ਮਤੇ ਪਾਸ ਕੀਤੇ ਜਾ ਰਹੇ ਹਨ, ਅਤੇ ਕੁੱਝ ਥਾਵਾਂ ਤੇ ਭਈਆਂ ਨੂੰ ਪੰਜਾਬ ਵਿਚੋਂ ਕੱਢਣ ਦੀ ਮੰਗ ਉਠਾਈ ਜਾ ਰਹੀ ਹੈ | ਪ੍ਰਵਾਸੀਆਂ ਵਿਚੋਂ ਜੇ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਅਪਰਾਧੀ ਸਮਝ ਕੇ ਉਸ 'ਤੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜੋ ਮਾਨਸ ਕੀ ਜਾਤ ਸੱਭੇ ਏਕ ਪਹਿਚਾਨਣ ਦੀ ਸੋਚ ਨਾਲ ਜੁੜਿਆ ਹੋਇਆ ਹੈ | ਪੰਜਾਬ ਅਤੇ ਦੇਸ਼ ਦੋਖੀ ਤਾਕਤਾਂ ਲੋਕਾਂ ਦੀ ਆਪਸੀ ਏਕਤਾ ਤੋੜਨ ਰਾਹੀਂ ਆਪਣੇ ਸੌੜੇ ਸੁਆਰਥ ਪੂਰੇ ਕਰਨ ਵਿਚ ਲੱਗੇ ਰਹਿੰਦੇ ਹਨ | ਉਹ ਅਜਿਹੇ ਅਵਸਰ ਦੀ ਤਾਕ 'ਚ ਰਹਿੰਦੇ ਤੇ ਉਹ ਅਜਿਹੇ ਅਵਸਰ ਖ਼ੁਦ ਹੀ ਪੈਦਾ ਕਰਦੇ ਰਹਿੰਦੇ ਹਨ | ਇਸ ਬਾਈਕਾਟ ਦੀ ਘਟਨਾਕ੍ਰਮ ਦਾ ਪਿਛੋਕੜ ਇਹ ਹੈ ਕਿ ਹੁਸ਼ਿਆਰਪੁਰ 'ਚ ਇਕ ਪ੍ਰਵਾਸੀ ਵਲੋਂ ਮਾਸੂਮ ਬੱਚੇ ਦੀ ਹੱਤਿਆ ਕੀਤੀ ਗਈ ਹੈ ਜੋ ਬਹੁਤ ਹੀ ਨਿੰਦਣਯੋਗ ਹੈ | ਇਸ ਘਿਣਾਉਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਵਿਰੁੱਧ ਕਾਨੂੰਨੀ ਤੌਰ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਇਸ ਤੋ ਇਲਾਵਾ ਹੋਰ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ |
ਪਿਛਲੀ ਖ਼ਬਰ ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਰਾਇਲ ਅਸਟੇਟ ਸੁਸਾਇਟੀ ਦਾ ਪ੍ਰਧਾਨ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।