27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਸੀ. ਪੀ. ਆਰ. ਹਫ਼ਤੇ ਦੌਰਾਨ ਟਰੇਨਿੰਗ ਕੈਂਪ <br/>

ਅਜੀਤ ਡੈਸਕ 16-10-2025
ਰੂਪਨਗਰ, 15 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਸਿਹਤ ਵਿਭਾਗ ਰੂਪਨਗਰ ਵਲੋਂ 'ਸੀ. ਪੀ. ਆਰ. ਹਫ਼ਤਾ' ਮਿਤੀ 13 ਤੋਂ 17 ਅਕਤੂਬਰ ਤੱਕ ਮਨਾਉਂਦੇ ਹੋਏ ਇਕ ਵਿਸ਼ੇਸ਼ ਸਿਖਲਾਈ ਸੈਸ਼ਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਆਮ ਲੋਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਦਿਲ ਦੀ ਗਤੀ ਰੁਕਣ ਦੀ ਸਥਿਤੀ ਵਿਚ ਤੁਰੰਤ ਜਾਨ ਬਚਾਉਣ ਵਾਲੀ ਸੀ.ਪੀ.ਆਰ. ਤਕਨੀਕ ਬਾਰੇ ਜਾਣਕਾਰੀ ਅਤੇ ਮੁੱਢਲੀ ਸਿੱਖਿਆ ਪ੍ਰਦਾਨ ਕਰਨਾ ਸੀ | ਇਸ ਮੌਕੇ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੀ.ਪੀ.ਆਰ. (ਕਾਰਡੀਓ ਪਲਮਨਰੀ ਰੇਸੁਸਕਿਟੇਸ਼ਨ) ਇੱਕ ਅਜਿਹੀ ਜ਼ਰੂਰੀ ਤਕਨੀਕ ਹੈ ਜੋ ਕਿਸੇ ਵਿਅਕਤੀ ਦੀ ਸਾਹ ਜਾਂ ਧੜਕਨ ਰੁਕ ਜਾਣ 'ਤੇ ਉਸਦੀ ਜ਼ਿੰਦਗੀ ਬਚਾਉਣ ਵਿਚ ਮਦਦ ਕਰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਮੇਂ-ਸਿਰ ਕਿਸੇ ਵੀ ਵਿਅਕਤੀ ਵਲੋਂ ਸੀ.ਪੀ.ਆਰ. ਦਿੱਤਾ ਜਾਵੇ ਤਾਂ ਮੌਤ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ | ਸੈਸ਼ਨ ਦੇ ਅੰਤ 'ਤੇ ਭਾਗੀਦਾਰਾਂ ਵਲੋਂ ਜਾਨ ਬਚਾਉਣ ਦਾ ਹਲਫ਼ ਲਿਆ ਗਿਆ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅੰਜਲੀ ਚੌਧਰੀ, ਜ਼ਿਲ੍ਹਾ ਐਪੀਡਮੋਲਜਿਸਟ ਡਾ. ਹਰਲੀਨ ਕੌਰ, ਡਾ. ਰਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਰਿਤੂ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਹਾਜ਼ਰ ਸਨ |

ਪਿਛਲੀ ਖ਼ਬਰ ਐੱਸ. ਡੀ. ਐੱਮ. ਨੇ ਕਿਸਾਨਾਂ ਨੂੰ ਕੀਤਾ ਜਾਗਰੂਕ <br/> ਅਗਲੀ ਖ਼ਬਰ ਵਿਧਾਇਕ ਚੱਢਾ ਨੇ ਪਿੰਡ ਮੁੰਨੇ ਦੀ ਸੜਕ ਦਾ ਨਿਰਮਾਣ ਕਾਰਜ ਬਜ਼ੁਰਗਾਂ ਤੋਂ ਸ਼ੁਰੂ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।