27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਮਾਜਰੀ ਗੁੱਜਰਾਂ ਦੇ 35ਵੇਂ ਛਿੰਝ ਮੇਲੇ ਦੇ ਪਟਕੇ ਦੇ ਘੋਲ 'ਚ ਸ਼ਾਨਵੀਰ ਕੋਹਾਲੀ ਜੇਤੂ <br/>

ਅਜੀਤ ਡੈਸਕ 16-10-2025
ਭਰਤਗੜ੍ਹ, 15 ਅਕਤੂਬਰ (ਜਸਬੀਰ ਸਿੰਘ ਬਾਵਾ)-ਮਾਜਰੀ ਗੁੱਜਰਾਂ ਦੇ ਖੇਡ ਮੈਦਾਨ ਦਰਮਿਆਨ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਦੀ ਰਹਿਨੁਮਾਈ 'ਚ ਸਥਾਨਕ ਛਿੰਝ ਪ੍ਰਬੰਧਕਾਂ ਵਲੋਂ ਸਥਾਨਕ ਪੰਚਾਇਤ ਤੇ ਖੇਤਰੀ ਵਸਨੀਕਾਂ ਦੇ ਸਹਿਯੋਗ ਨਾਲ ਕਰਵਾਇਆ 35ਵਾਂ ਛਿੰਝ ਮੇਲਾ ਇੱਕ ਵਰ੍ਹੇ ਲਈ ਅਮਿੱਟ ਯਾਦਾਂ ਛੱਡਦਾ ਦੇਰ ਰਾਤ ਸਮਾਪਤ ਹੋ ਗਿਆ, ਪ੍ਰਬੰਧਕਾਂ ਦੀ ਉਮੀਦ ਤੋਂ ਵੱਧ ਗਿਣਤੀ 'ਚ ਪਹਿਲਵਾਨਾਂ ਦੇ ਘੋਲ ਹੋਏ, ਪ੍ਰਬੰਧਕਾਂ ਨੇ ਜੇਤੂ ਪਹਿਲਵਾਨਾਂ ਨੂੰ ਇੱਕ ਹਜ਼ਾਰ ਰੁਪਏ ਤੇ ਉਪ ਜੇਤੂ ਪਹਿਲਵਾਨਾਂ ਨੂੰ ਅੱਠ ਸੌ ਰੁਪਏ ਨਕਦ ਦਿੱਤੇ ਅੰਤ 'ਚ ਪਟਕੇ ਦੇ ਘੋਲ ਦੀ ਸ਼ੁਰੂਆਤ ਮਹਿਮਾਨਾਂ, ਪ੍ਰਬੰਧਕਾਂ ਅਤੇ ਮੁਹਤਬਰਾਂ ਨੇ ਛੋਟਾ ਸੁਦਾਮ ਹੁਸ਼ਿਆਰਪੁਰ ਅਤੇ ਸ਼ਾਨਵੀਰ ਕੋਹਾਲੀ ਵਿਚਕਾਰ ਕਰਵਾਈ, ਕਰੀਬ 21 ਮਿੰਟ ਦੇ ਘੋਲ ਮਗਰੋਂ ਸ਼ਾਨਵੀਰ ਕੋਹਾਲੀ ਜੇਤੂ ਰਿਹਾ | ਚੇਅਰਮੈਨ ਕਮਿੱਕਰ ਸਿੰਘ ਡਾਢੀ ਨੇ ਕਿਹਾ ਲੋਕਾਂ ਦੀ ਆਪਣੀ ਮੌਜੂਦਾ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਕਰਕੇ ਅਜੋਕੀ ਨੌਜਵਾਨੀ ਖੇਡਾਂ ਵੱਲ ਉਤਸ਼ਾਹਿਤ ਹੋਕੇ ਪੰਜਾਬ ਦਾ ਨਾਂਅ ਸੰਸਾਰ 'ਚ ਰੁਸ਼ਨਾ ਰਹੀ ਹੈ, ਉਨ੍ਹਾਂ ਕਿਹਾ ਕਿ ਛਿੰਝ ਪ੍ਰਬੰਧਕਾਂ ਦੇ ਉਦਮ ਸਦਕਾ ਅਜਿਹੇ ਮੇਲਿਆਂ ਦਾ ਹੋਣਾ, ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ, ਅਜਿਹੇ ਕਾਰਜ ਸਾਂਝੇ ਸਹਿਯੋਗ ਨਾਲ ਹੀ ਸੰਭਵ ਹੁੰਦੇ ਹਨ | ਉਨ੍ਹਾਂ ਪੰਜਾਬ ਦੇ ਸਿੱਖਿਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਖਤਿਆਰੀ ਕੋਟੇ 'ਚੋਂ ਪ੍ਰਬੰਧਕਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ | ਇਸੇ ਦੌਰਾਨ ਸੈਣੀ ਭਲਾਈ ਬੋਰਡ ਪੰਜਾਬ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ ਨੇ ਕਿਹਾ ਕਿ ਅਜੋਕੇ ਉਦਮ ਲਈ ਪ੍ਰਬੰਧਕ ਮੁਬਾਰਕਬਾਦ ਦੇ ਹੱਕਦਾਰ ਹਨ, ਪਿਛਲੇ ਵਰ੍ਹੇ ਸਿੱਖਿਆ ਮੰਤਰੀ ਬੈਂਸ ਨੇ ਇਨ੍ਹਾਂ ਪ੍ਰਬੰਧਕਾਂ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਅਸੀਂ ਉਨ੍ਹਾਂ ਰਾਹੀਂ ਕਿਸੇ ਸਮਾਗਮ ਦੌਰਾਨ ਇਨ੍ਹਾਂ ਪ੍ਰਬੰਧਕਾਂ ਨੂੰ ਇੱਕ ਲੱਖ ਰੁਪਏ ਦਾ ਚੈੱਕ ਜਲਦੀ ਹੀ ਸੌਂਪਾਗੇ | ਸਰਪੰਚ ਦਿਲਬਾਗ ਸਿੰਘ ਮਾਜਰੀ, ਪ੍ਰਧਾਨ ਸੁਖਵਿੰਦਰ ਸਿੰਘ, ਅਮਨ ਮਾਜਰੀ, ਨੰਬਰਦਾਰ ਰਾਮ ਕਿਸ਼ਨ, ਸਾ: ਸਰਪੰਚ ਧੰਨਾ ਸਿੰਘ ਬਾਠ, ਸਕੱਤਰ ਹਰਦੀਪ ਸਿੰਘ ਅਵਾਨਕੋਟ, ਜਗਤਾਰ ਸਿੰਘ ਪਾਬਲਾ, ਜਰਨੈਲ ਸਿੰਘ ਕੋਟਬਾਲਾ ਆਦਿ ਨੇ ਪਟਕੇ ਦੇ ਘੋਲ ਦੇ ਜੇਤੂ ਉਪ-ਜੇਤੂ ਪਹਿਲਵਾਨਾਂ ਨੂੰ 1 ਲੱਖ 10 ਹਜ਼ਾਰ ਰੁਪਏ ਦੀ ਰਾਸ਼ੀ ਦੇ ਨਾਲ-ਨਾਲ ਮਹਿਮਾਨਾਂ, ਸਹਿਯੋਗੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਕੁਲਦੀਪ ਸਿੰਘ ਮਾਜਰੀ, ਪਿ੍ੰ: ਸਰਬਜੀਤ ਸਿੰਘ, ਕੇਸਰ ਸਿੰਘ ਸੰਧੂ, ਅਵਤਾਰ ਆਲੋਵਾਲੀਆ, ਚੌਧਰੀ ਚਰਨਜੀਤ ਸਿੰਘ, ਚੌਧਰੀ ਸੁੱਚਾ ਸਿੰਘ, ਮੋਹਣ ਸਿੰਘ ਚੇਚੀ, ਸਰਪੰਚ ਸੋਹਣ ਮੁਹੰਮਦ, ਰਚਨ ਸਿੰਘ ਮਾਜਰੀ, ਮਨਿੰਦਰ ਸਿੰਘ ਖੇਪੜ, ਜਸਪਾਲ ਸਿੰਘ ਬਾਦਲ, ਇੰ. ਬਿਹਾਰੀ ਲਾਲ, ਕਰਨੈਲ ਸਿੰਘ ਆਲੋਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਵਲੋਂ ਤਿਉਹਾਰਾਂ ਮੌਕੇ ਸੁਰੱਖਿਆ ਪ੍ਰਬੰਧਾਂ ਲਈ ਚੈਕਿੰਗ ਅਗਲੀ ਖ਼ਬਰ ਐੱਸ. ਡੀ. ਐੱਮ. ਨੇ ਕਿਸਾਨਾਂ ਨੂੰ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।