27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2025

ਗਰਦਲੇ 'ਚ ਦੋ-ਦਿਨਾ ਬਲਾਕ ਪੱਧਰੀ ਖੇਡ ਮੁਕਾਬਲੇ ਅਰੰਭ

ਅਜੀਤ ਡੈਸਕ 16-10-2025

ਭਰਤਗੜ੍ਹ, 15 ਅਕਤੂਬਰ (ਜਸਬੀਰ ਸਿੰਘ ਬਾਵਾ)-ਗੁਰੂ ਨਾਨਕ ਖੇਡ ਸਟੇਡੀਅਮ ਗਰਦਲੇ, ਗਾਜ਼ੀਪੁਰ ਦਰਮਿਆਨ ਬਲਾਕ ਕੀਰਤਪੁਰ ਸਾਹਿਬ ਦੇ 6 ਸੈਂਟਰਾਂ ਦੇ 53 ਪ੍ਰਾਇਮਰੀ ਸਕੂਲ 'ਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪੜ੍ਹ ਰਹੇ ਬੱਚਿਆਂ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਅਰੰਭ ਹੋ ਗਏ, ਇਸਦਾ ਉਦਘਾਟਨ ਗਾਜ਼ੀਪੁਰ ਦੇ ਮੌਜੂਦਾ ਸਰਪੰਚ ਲਖਵੀਰ ਸਿੰਘ ਸੈਣੀ, ਬਾਬੂ ਮੋਹਣ ਲਾਲ ਗਰਦਲੇ ਅਤੇ ਕਿਸਾਨ ਨੁਮਾਇੰਦੇ ਡਾ. ਸਮਸ਼ੇਰ ਸਿੰਘ, ਬਲਾਕ ਪ੍ਰਧਾਨ ਗੁਰਚਰਨ ਸਿੰਘ ਬੇਲੀ ਨੇ ਕੀਤਾ | ਬੀ. ਪੀ. ਈ. ਓ. ਇੰਦਰਪਾਲ ਸਿੰਘ, ਸੀ. ਐੱਚ. ਟੀ. ਅਮਰਜੀਤ ਸਿੰਘ ਧਾਰਨੀ, ਸੁਮਨ ਲਤਾ, ਇੰਦਰਜੀਤ ਸਿੰਘ, ਮੁੱਖ ਅਧਿਆਪਕਾ ਕਰਮਜੀਤ ਕੌਰ, ਜਸਵਿੰਦਰ ਕੌਰ ਨੇ ਦੱਸਿਆ ਮੁੰਡੇ-ਕੁੜੀਆਂ ਦੇ ਕਬੱਡੀ, ਖੋ-ਖੋ, ਬੈਡਮਿੰਟਨ, ਗੋਲਾ ਸੁੱਟਣ, ਯੋਗਾ, ਲੰਬੀ ਛਾਲ, ਉੱਚੀ ਛਾਲ ਅਤੇ ਦੌੜ ਮੁਕਾਬਲੇ ਅੱਜ ਸਮਾਪਤ ਹੋ ਗਏ ਹਨ, ਰਹਿੰਦੇ ਖੇਡ ਮੁਕਾਬਲੇ 16 ਅਕਤੂਬਰ ਨੂੰ ਇਸ ਸਟੇਡੀਅਮ ਦਰਮਿਆਨ ਹੀ ਹੋਣਗੇ | ਇਸ ਮੌਕੇ ਸੀ. ਐਚ. ਟੀ. ਹਰਜੀਤ ਸਿੰਘ, ਸੁਨੀਲ ਸੈਣੀ, ਜਸਕਰਨ ਸਿੰਘ ਤੇ ਅਮਿ੍ਤਪਾਲ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਦੁੱਮਣਾ ਵਿਖੇ ਚਾਰਟ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਐਂਟੀ ਕਰਾਈਮ ਐਂਟੀ ਕੁਰੱਪਸ਼ਨ ਫਾਊਾਡੇਸ਼ਨ ਸੰਸਥਾ ਵਲੋਂ ਜਗਜੀਤ ਸਿੰਘ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।