ਬੇਲਾ, 15 ਅਕਤੂਬਰ (ਮਨਜੀਤ ਸਿੰਘ ਸੈਣੀ)-ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਅਨਾਜ ਮੰਡੀ ਬੇਲਾ ਵਿਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਤੇ ਭਾਰ ਤੋਲਣ ਵਾਲੇ ਕੰਡੇ, ਅਤੇ ਤੋਲਿਆ ਦੇ ਲਾਇਸੈਂਸ ਚੈੱਕ ਕੀਤੇ | ਇਸ ਮੌਕੇ ਉੱਤੇ ਚੇਅਰਮੈਨ ਸਹੇੜੀ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ ਇੱਕ ਦਾਣਾ ਖ਼ਰੀਦਿਆ ਜਾਵੇਗਾ | ਚੇਅਰਮੈਨ ਸ ਸਹੇੜੀ ਨੇ ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਪ੍ਰੇਸ਼ਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਉਨ੍ਹਾਂ ਕਿਸਾਨਾਂ ਨੂੰ ਵੀ ਪ੍ਰੇਸ਼ਾਨੀਆਂ ਤੋਂ ਬਚਣ ਲਈ ਸਾਫ਼ ਅਤੇ ਸੁੱਕਾ ਝੋਨਾ ਹੀ ਮੰਡੀਆਂ ਵਿਚ ਲੈ ਕੇ ਆਉਣ ਲਈ ਕਿਹਾ | ਇਸ ਮੌਕੇ ਪਰਮਜੀਤ ਸਿੰਘ ਰਸੀਦਪੁਰ, ਰਮਨ, ਬਲਜੀਤ ਸਿੰਘ ਬਜੀਦਪੁਰ ਆੜ੍ਹਤੀ ਜਸਵੀਰ ਸਿੰਘ ਜੱਸੀ, ਆੜ੍ਹਤੀ ਜਸਪ੍ਰੀਤ ਸਿੰਘ ਸੇਠੀ, ਆੜ੍ਹਤੀ ਗੁਰਪ੍ਰੀਤ ਸਿੰਘ ਬਲਰਾਮਪੁਰ, ਆੜ੍ਹਤੀ ਜਗਤਾਰ ਸਿੰਘ ਜਟਾਣਾ, ਹਰਪ੍ਰੀਤ ਸਿੰਘ ਬੇਲਾ, ਆੜ੍ਹਤੀ ਗੁਰਜੀਤ ਸਿੰਘ ਪਰੋਜਪੁਰ, ਆੜ੍ਹਤੀ ਸੰਜੀਵ ਕੁਮਾਰ ਚੇਤਲ , ਆੜ੍ਹਤੀ ਗੌਰਵ ਗੋਇਲ, ਆੜ੍ਹਤੀ ਹਰਦੇਵ ਸਿੰਘ ਬਜੀਦਪੁਰ ਸਮੇਤ ਕਿਸਾਨ ਆਦਿ ਹਾਜ਼ਰ ਸਨ |