15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦੁੱਧ ਸਭਾ ਢਾਹਾਂ ਵਲੋਂ ਬੋਨਸ ਵੰਡ ਸਮਾਗਮ <br/>

ਅਜੀਤ ਡੈਸਕ 18-10-2025
ਨੂਰਪੁਰ ਬੇਦੀ, 17 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਢਾਹਾਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ 32ਵਾਂ ਬੋਨਸ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਐੱਮ.ਪੀ.ਐੱਸ. ਸਤਵਿੰਦਰ ਸਿੰਘ ਭੰਗਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸਮਾਗਮ ਦੀ ਅਗਵਾਈ ਸਭਾ ਦੇ ਪ੍ਰਧਾਨ ਸ੍ਰੀ ਰਾਮ ਨੇ ਕੀਤੀ | ਸਭਾ ਦੇ ਸਕੱਤਰ ਭਾਗ ਸਿੰਘ ਨੇ ਸਭਾ ਦੀ ਸਾਲਾਨਾ ਕਾਰਗੁਜ਼ਾਰੀ 'ਤੇ ਉਪਲਬਧੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਸਭਾ ਪਿਛਲੇ ਕਈ ਸਾਲਾਂ ਤੋਂ ਦੁੱਧ ਉਤਪਾਦਕਾਂ ਨੂੰ ਵਧੀਆ ਦਰਾਂ ਦੇ ਕੇ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਪ੍ਰਤੀਬੱਧ ਹੈ | ਸਮਾਗਮ ਦੌਰਾਨ ਐੱਮ.ਪੀ.ਐੱਸ. ਸਤਵਿੰਦਰ ਸਿੰਘ ਭੰਗਲ ਨੇ ਦੁੱਧ ਉਤਪਾਦਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਹਿਕਾਰੀ ਸਭਾਵਾਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਰੀੜ੍ਹ ਦੀ ਹੱਡੀ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵੀ ਇਸ ਖੇਤਰ ਨੂੰ ਮਜ਼ਬੂਤ ਕਰਨ ਲਈ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡ ਪੱਧਰ 'ਤੇ ਆਰਥਿਕ ਵਿਕਾਸ ਨੂੰ ਹੋਰ ਤਾਕਤ ਮਿਲ ਸਕੇ | ਇਸ ਮੌਕੇ ਸਭਾ ਦੇ ਕੁੱਲ 92 ਮੈਂਬਰਾਂ ਵਿਚ ਬੋਨਸ ਤਕਸੀਮ ਕੀਤਾ ਗਿਆ | ਪ੍ਰਦਰਸ਼ਨ ਅਨੁਸਾਰ ਸਭਾ ਵਲੋਂ ਸਭ ਤੋਂ ਵੱਧ ਦੁੱਧ ਸਪਲਾਈ ਕਰਨ ਵਾਲੇ ਉਤਪਾਦਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪਹਿਲਾ ਸਥਾਨ ਅਮਨਦੀਪ ਸਿੰਘ ਨੇ ਹਾਸਲ ਕੀਤਾ, ਜਿਨ੍ਹਾਂ ਨੂੰ 24,924 ਦਾ ਬੋਨਸ ਮਿਲਿਆ | ਦੂਜਾ ਸਥਾਨ ਪਰਵਿੰਦਰ ਸਿੰਘ ਨੂੰ 24,450 ਦੇ ਬੋਨਸ ਨਾਲ ਪ੍ਰਾਪਤ ਹੋਇਆ | ਤੀਜਾ ਸਥਾਨ ਗੁਰਚਰਨ ਸਿੰਘ ਨੇ 23,829 ਨਾਲ ਹਾਸਲ ਕੀਤਾ | ਚੌਥਾ ਸਥਾਨ ਸੰਤੋਖ ਸਿੰਘ ਨੂੰ 17,256 ਦੇ ਬੋਨਸ ਨਾਲ ਮਿਲਿਆ | ਪੰਜਵਾਂ ਸਥਾਨ ਜਸਪ੍ਰੀਤ ਸਿੰਘ ਨੇ 17,049 ਦਾ ਬੋਨਸ ਪ੍ਰਾਪਤ ਕੀਤਾ | ਇਨ੍ਹਾਂ ਦੁੱਧ ਉਤਪਾਦਕਾਂ ਨੂੰ ਦੁੱਧ ਦੀ ਕੈਂਨੀ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਨਾਮਾਂ ਦੀ ਵੰਡ ਐਮ.ਪੀ.ਐੱਸ. ਸਤਵਿੰਦਰ ਸਿੰਘ ਭੰਗਲ, ਸਰਪੰਚ ਕੇਹਰ ਸਿੰਘ ਤੇ ਸਾਬਕਾ ਸਰਪੰਚ ਦਰਸ਼ਨ ਸਿੰਘ ਢਾਹਾਂ ਵਲੋਂ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ ਐੱਮ.ਪੀ.ਐੱਸ. ਸੰਦੀਪ ਸਿੰਘ, ਐੱਮ.ਪੀ.ਐੱਸ. ਰਾਜਵੀਰ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ, ਜੀਤ ਸਿੰਘ, ਸੁਰਿੰਦਰ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ ਆਦਿ ਸਮੇਤ ਪਿੰਡ ਦੇ ਹੋਰ ਕਈ ਵਾਸੀ ਹਾਜ਼ਰ ਸਨ | ਸਭਾ ਦੇ ਪ੍ਰਧਾਨ ਸ੍ਰੀ ਰਾਮ ਨੇ ਸਾਰੇ ਆਏ ਮਹਿਮਾਨਾਂ, ਮੈਂਬਰਾਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ |
17ਆਰਪੀਆਰ24


ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।