05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸ਼ੋ੍ਰਮਣੀ ਕਮੇਟੀ ਵਲੋਂ ਕੱਢੀਆਂ ਜਾ ਰਹੀਆਂ ਨੇ ਪ੍ਰਭਾਤ ਫੇਰੀਆਂ <br/>

ਅਜੀਤ ਡੈਸਕ 20-10-2025
ਢੇਰ, 19 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 3 ਅਕਤੂਬਰ ਤੋ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਪਿੰਡ ਢਾਹੇ, ਥਲੂਹ ਲੋਅਰ, ਨੰਗਲੀ, ਜਿੰਦਵੜੀ, ਬੇਹਿਲੂ, ਗੱਗ, ਕਲਿੱਤਰਾ, ਬ੍ਰਹਮਪੁਰ ਤੋ ਹੁੰਦੀਆਂ ਹੋਈਆਂ ਵਾਪਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਮਾਪਤ ਹੋਈਆਂ | ਇਸ ਸਬੰਧੀ ਮੈਂਬਰ ਸ੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ ਸ਼ਹੀਦੀ ਸਮਾਗਮ 23 ਤੋਂ 29 ਨਵੰਬਰ ਤੱਕ ਚੱਲਣਗੇ |ਉਨ੍ਹਾਂ ਦੱਸਿਆ ਕਿ 23 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਗੱਦੀ ਪੁਰਬ ਹੈ ਜੋ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 25 ਨਵੰਬਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦੁਰ ਮਹਾਰਾਜ ਜੀ ਅਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾਂ ਜੀ ਦਾ 350 ਸਾਲਾ ਸਹੀਦੀ ਦਿਹਾੜਾ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਣਾ ਹੈ ਜਿਸ ਦਾ ਮਹੱਤਵ ਪੂਰਨ ਸਮਾਗਮ 29 ਨਵੰਬਰ ਦਿਨ ਸ਼ਨੀਵਾਰ ਨੂੰ ਹੋਵੇਗਾ | ਜਿਸ ਦਿਨ ਭਾਈ ਜੈਤਾ ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਸਮੇਤ ਸਿੱਖ ਸੰਗਤਾਂ ਨੇ ਸੀਸ ਦਾ ਸਸਕਾਰ ਕੀਤਾ ਸੀ | ਭਾਈ ਚਾਵਲਾ ਨੇ ਸੰਗਤਾਂ ਨੂੰ ਇਹਨਾਂ ਸਾਰੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਅਤੇ ਉਸ ਮੋਕੇ ਤੇ ਦੇਸ਼ ਵਿਦੇਸ਼ ਤੋ ਆ ਰਹੀਆਂ ਸੰਗਤਾਂ ਲਈ ਕੀਤੀਆਂ ਜਾਣ ਵਾਲੀਆਂ ਵੱਖ ਵੱਖ ਸੇਵਾਵਾਂ ਵਿਚ ਹਿੱਸਾ ਲੈਣ ਲਈ ਕਿਹਾ | ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਸੁਰਿੰਦਰ ਸਿੰਘ ਮਟੋਰ, ਬਾਬਾ ਮਲਕੀਤ ਸਿੰਘ, ਹਰਦੇਵ ਸਿੰਘ ਦੇਬੀ, ਸਰਪੰਚ ਜਸਵੀਰ ਸਿੰਘ ਢੇਰ, ਮੋਹਣ ਸਿੰਘ ਢਾਹੇ, ਪ੍ਰਧਾਨ ਗੁਰਮੁੱਖ ਸਿੰਘ, ਕੈਪਟਨ ਸੁੱਲਖਣ ਸਿੰਘ,ਭਗਤ ਸਿੰਘ,ਗੁਰਨਾਮ ਸਿੰਘ,ਮਹਿੰਦਰ ਸਿੰਘ,ਗੁਰਮੀਤ ਸਿੰਘ,ਜਸਵੀਰ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ, ਉਂਕਾਰ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਮਨਜੀਤ ਸਿੰਘ, ਮੈਨੇਜਰ ਅਮਰਜੀਤ ਸਿੰਘ, ਮੈਨੇਜਰ ਸੁੱਖਵੀਰ ਸਿੰਘ, ਕਰਨੈਲ ਸਿੰਘ, ਬੀਬੀ ਹਰਪ੍ਰੀਤ ਕੋਰ, ਦਿਲਬਾਗ ਸਿੰਘ, ਕੁਲਵੰਤ ਸਿੰਘ, ਮੈਜਰ ਗਿਆਨ ਸਿੰਘ, ਦਰਸ਼ਨ ਸਿੰਘ, ਗੁਰਨੇਬ ਸਿੰਘ, ਗੁਰਵੀਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਾਵਰਕਾਮ ਦੇ ਆਊਟਸੋਰਸ ਮੁਲਾਜ਼ਮ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ <br/> ਅਗਲੀ ਖ਼ਬਰ ਆਰਥਿਕ ਮੰਦਹਾਲੀ ਨਾਲ ਜੂਝ ਰਿਹੈ ਦੀਵਾਲੀ ਮੌਕੇ ਦੀਵੇ ਬਣਾਉਣ ਵਾਲਾ ਘੁਮਿਆਰ ਭਾਈਚਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।