05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਅਕਾਲ ਪੁਰਖ ਕੀ ਫ਼ੌਜ ਗੱਤਕਾ ਕਲੱਬ ਦੇ ਖਿਡਾਰੀਆਂ ਨੇ ਨੈਸ਼ਨਲ ਪੱਧਰ 'ਤੇ ਚਮਕਾਇਆ ਨਾਂਅ <br/>

ਅਜੀਤ ਡੈਸਕ 20-10-2025
ਰੂਪਨਗਰ, 19 ਅਕਤੂਬਰ (ਸਤਨਾਮ ਸਿੰਘ ਸੱਤੀ)-ਛੱਤੀਸਗੜ੍ਹ ਵਿਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਕਰਵਾਈ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚ ਰੂਪਨਗਰ ਦੇ ਅਕਾਲ ਪੁਰਖ ਕੀ ਫ਼ੌਜ ਗੱਤਕਾ ਕਲੱਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਤਗਮੇ ਆਪਣੇ ਨਾਮ ਕੀਤੇ | ਕਲੱਬ ਦੇ ਅਰਮਾਨ ਸਿੰਘ ਅਤੇ ਬਲਜੋਤ ਸਿੰਘ ਨੇ ਅੰਡਰ-14 ਫਰੀ ਸੋਟੀ ਮੁਕਾਬਲੇ ਵਿਚ ਬਰੌਂਜ਼ ਤਮਗ਼ਾ ਜਿੱਤਿਆ, ਜਦਕਿ ਸਮਰ ਧੀਮਾਨ ਅਤੇ ਗੁਰਬਾਜ਼ ਸਿੰਘ ਨੇ ਅੰਡਰ-14 ਸਿੰਗਲ ਸੋਟੀ ਈਵੈਂਟ ਵਿਚ ਸਿਲਵਰ ਤਮਗ਼ਾ ਹਾਸਲ ਕੀਤਾ | ਇਸ ਤੋਂ ਇਲਾਵਾ, ਜਸਪਾਲ ਸਿੰਘ ਨੇ ਅੰਡਰ-25 ਫਰੀ ਸੋਟੀ ਕੈਟਾਗਰੀ ਵਿਚ ਸਿਲਵਰ ਤਮਗ਼ਾ ਪ੍ਰਾਪਤ ਕਰਕੇ ਖੇਤਰ ਦਾ ਨਾਂਅ ਰੌਸ਼ਨ ਕੀਤਾ | ਕਲੱਬ ਦੇ ਮੁਖੀ ਕਮਲਪ੍ਰੀਤ ਸਿੰਘ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਹੋਰ ਨੌਜਵਾਨਾਂ ਲਈ ਪੇ੍ਰਰਨਾ ਦਾ ਸਰੋਤ ਹੈ ਅਤੇ ਕਲੱਬ ਦੇ ਖਿਡਾਰੀ ਅਗਲੇ ਸਮੇਂ ਵਿਚ ਹੋਰ ਵੱਡੀਆਂ ਸਫਲਤਾਵਾਂ ਹਾਸਲ ਕਰਨਗੇ | ਇਸ ਮੌਕੇ 'ਤੇ ਕਲੱਬ ਦੇ ਸੇਵਾਦਾਰ ਕਮਲਪ੍ਰੀਤ ਸਿੰਘ, ਜਸਪਾਲ ਸਿੰਘ, ਪਰਮਿੰਦਰ ਕੌਰ, ਸੰਦੀਪ ਕੌਰ, ਅਵਿਨਾਸ਼ ਕੌਰ, ਗੁਰਪ੍ਰੀਤ ਕੌਰ, ਰੁਲਦਾ ਸਿੰਘ ਜੀ, ਬ੍ਰਹਮਜੋਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |

ਪਿਛਲੀ ਖ਼ਬਰ ਦੀਵਾਲੀ ਭਾਈਚਾਰੇ ਤੇ ਸਦਭਾਵਨਾ ਦੀ ਪ੍ਰਤੀਕ- ਵਿਧਾਇਕ ਦਿਨੇਸ਼ ਚੱਢਾ ਅਗਲੀ ਖ਼ਬਰ ਦੀਵਾਲੀ ਸੱਚਾਈ, ਸਾਂਝ ਤੇ ਮਨੁੱਖਤਾ ਦੀ ਰੌਸ਼ਨੀ ਫੈਲਾਉਣ ਦਾ ਤਿਉਹਾਰ- ਵਿਧਾਇਕ ਦਿਨੇਸ਼ ਚੱਢਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।