ਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ (ਜੇ ਐਸ ਨਿੱਕੂਵਾਲ)-ਬਲਾਕ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ ਦੇ ਸਪੁੱਤਰ ਤੇਜਿੰਦਰ ਸਿੰਘ ਸੋਢੀ (47) ਕੁੱਝ ਦਿਨ ਬਿਮਾਰ ਰਹਿਣ ਉਪਰੰਤ ਪੀ. ਜੀ. ਆਈ. ਚੰਡੀਗੜ੍ਹ ਅਕਾਲ ਚਲਾਣਾ ਕਰ ਗਏ, ਜਿਨ੍ਹਾਂ ਦਾ ਦਾਹ ਸਸਕਾਰ ਗੰਗੂਵਾਲ ਕਾਲੇ ਗੇਟਾਂ ਵਾਲੀ ਸ਼ਮਸ਼ਾਨ ਘਾਟ 'ਤੇ ਕਰ ਦਿੱਤਾ ਗਿਆ | ਜਿੱਥੇ ਉਨ੍ਹਾਂ ਦੇ ਛੋਟੇ ਭਰਾ ਸ਼ਮਸ਼ੇਰ ਸਿੰਘ ਲੱਕੀ ਵਲੋਂ ਉਨ੍ਹਾਂ ਦੀ ਚਿਤਾ ਨੂੰ ਅਗਨੀ ਭੇਟ ਕੀਤੀ ਗਈ | ਦੱਸਣਯੋਗ ਹੈ ਕਿ ਉਹ ਬਾਸੋਵਾਲ ਪਰਿਵਾਰ ਦੇ ਵੱਡੇ ਪੁੱਤਰ ਸਨ | 12ਵੀਂ ਅਤੇ ਫਿਰ ਆਰਟ ਅਤੇ ਕਰਾਫ਼ਟ ਦਾ ਡਿਪਲੋਮਾ ਕਰਨ ਉਪਰੰਤ ਪਿਤਾ ਪੁਰਖੀ ਟਰਾਂਸਪੋਰਟ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ | ਇਹ ਪਰਿਵਾਰ ਪ੍ਰੇਮ ਕੋਚ ਬੱਸ ਸਰਵਿਸ ਵਾਲਿਆਂ ਦੇ ਨਾਮ ਨਾਲ ਇਲਾਕੇ ਵਿਚ ਮਸ਼ਹੂਰ ਹੈ | ਸੋਢੀ ਦੇ ਅਕਾਲ ਚਲਾਣੇ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਪਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਬਾਸੋਵਾਲ ਪਰਿਵਾਰ ਦੀ ਸਮਾਜ ਲਈ ਵੱਡੀ ਦੇਣ ਹੈ, ਤੇ ਇਸ ਦੁੱਖ ਦੀ ਘੜੀ ਵਿਚ ਸਮੁੱਚੀ ਕਾਂਗਰਸ ਉਨ੍ਹਾਂ ਨਾਲ ਖੜ੍ਹੀ ਹੈ | ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਸਕੱਤਰ ਰਾਣਾ ਵਿਸ਼ਵਪਾਲ ਸਿੰਘ, ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈਾ, ਸਾਬਕਾ ਚੇਅਰਮੈਨ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਹਰਬੰਸ ਲਾਲ ਮਹਿੰਦਲੀ, ਸਾਬਕਾ ਚੇਅਰਮੈਨ ਕਮਲ ਦੇਵ ਜ਼ੋਸੀ, ਚੌਧਰੀ ਪਹੂ ਲਾਲ ਲਖੇੜ, ਸਾਬਕਾ ਕੌਸਲਰ ਨਰਿੰਦਰ ਸੈਣੀ, ਅਰੁਣਦੀਪ ਸੋਨੂੰ, ਸੁਰਜੀਤ ਸਿੰਘ ਮਹਿਰੋਲੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਭੀਰੀ, ਸਾਬਕਾ ਪ੍ਰਧਾਨ ਰਜਿੰਦਰ ਸਿੰਘ ਦਬੂੜ, ਪ੍ਰੇਮ ਸਿੰਘ ਸਿੱਧੂ, ਕਰਮ ਚੰਦ ਸਜਮੌਰ, ਚਰਨ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਪਿ੍ਤਪਾਲ ਸਿੰਘ ਗੰਡਾ, ਠਾਕੁਰ ਜਰਨੈਲ ਸਿੰਘ, ਲਾਲ ਸਿੰਘ, ਇਕਬਾਲ ਸਿੰਘ ਲੰਗਮਜਾਰੀ, ਮਹਿੰਦਰ ਸਿੰਘ ਮੈਨੇਜਰ, ਬਲਵੀਰ ਸਿੰਘ ਬੱਢਲ, ਹਿਮਾਂਸ਼ੂ ਟੰਡਨ, ਰਜੇਸ ਬੱਲੋਵਾਲ, ਗੁਰਮੇਲ ਸਿੰਘ ਚੱਠਾ, ਦੇਸ ਪਾਲ ਪਾਠਕ, ਬ੍ਰਹਮਾ ਨੰਦ, ਗੁਰਮੇਲ ਸਿੰਘ ਬੈਂਸ, ਸੁਰੇਸ਼ ਜ਼ੋਸੀ, ਹਰਮੇਸ਼ ਲਾਲ ਚੌਧਰੀ, ਦਵਿੰਦਰ ਸਿੰਘ ਅਗੰਮਪੁਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |