28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਰੋਜ਼ਗਾਰ ਬਿਊਰੋ ਰੂਪਨਗਰ ਵਲੋਂ ਰੋਜ਼ਗਾਰ ਕੈਂਪ ਅੱਜ

ਅਜੀਤ ਡੈਸਕ 24-10-2025
ਰੂਪਨਗਰ, 23 ਅਕਤੂਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਬੇਰੋਜ਼ਗਾਰ ਨੌਜਵਾਨਾਂ ਲਈ ਹਫ਼ਤਾਵਾਰੀ ਰੁਜਗਾਰ ਕੈਂਪ ਲਗਾਏ ਜਾ ਰਹੇ ਹਨ | ਇਸ ਲੜੀ ਅਧੀਨ ਮਿਤੀ 24 ਅਕਤੂਬਰ (ਸ਼ੁੱਕਰਵਾਰ) ਨੂੰ ਸਵੇਰੇ 10 ਵਜੇ ਮਿੰਨੀ ਸਕੱਤਰੇਤ ਰੂਪਨਗਰ ਵਿਖੇ ਕੈਂਪ ਲਗਾਇਆ ਜਾਵੇਗਾ | ਜ਼ਿਲ੍ਹਾ ਰੋਜ਼ਗਾਰ ਅਧਿਕਾਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਰਿਲਾਇੰਸ ਨਿਪੁੰਨ ਲਾਈਫ ਇੰਸ਼ੋਰੈਂਸ ਕੰਪਨੀ ਲਿਮਿਟਡ ਵਲੋਂ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ | ਵਿਕਾਸ ਪ੍ਰਬੰਧਕ 6 ਅਸਾਮੀਆਂ, ਗ੍ਰੈਜੂਏਟ ਪਾਸ, ਉਮਰ 25-45 ਸਾਲ, ਤਨਖਾਹ 2.40 ਲੱਖ ਤੋਂ 7 ਲੱਖ ਸਾਲਾਨਾ, ਇਸੇ ਤਰਾਂ ਬੀਮਾ ਪ੍ਰਬੰਧਕ 5 ਅਸਾਮੀਆਂ, ਬਾਰ੍ਹਵੀਂ ਪਾਸ, ਉਮਰ 25-45 ਸਾਲ, ਤਨਖਾਹ 1.80 ਲੱਖ ਸਾਲਾਨਾ ਹੋਵੇਗੀ | ਨੌਕਰੀ ਦਾ ਸਥਾਨ ਰੂਪਨਗਰ ਹੈ ਅਤੇ ਪੁਰਸ਼ ਤੇ ਔਰਤ ਦੋਵੇਂ ਅਰਜ਼ੀ ਦੇ ਸਕਦੇ ਹਨ | ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 01881-222104 'ਤੇ ਸੰਪਰਕ ਕੀਤਾ ਜਾ ਸਕਦਾ ਹੈ |

ਪਿਛਲੀ ਖ਼ਬਰ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਸਭਾ ਨੇ ਭਾਈ ਦੂਜ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।