28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਏਸ਼ੀਅਨ ਮਾਸਟਰ ਖੇਡਾਂ ਲਈ ਰੂਪਨਗਰ ਦੇ ਤਿੰਨ ਵੈਟਰਨ ਅਥਲੀਟਾਂ ਦੀ ਚੋਣ <br/>

ਅਜੀਤ ਡੈਸਕ 24-10-2025
ਰੂਪਨਗਰ, 23 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਇੱਥੋਂ ਦੇ ਤਿੰਨ ਵੈਟਰਨ ਅਥਲੀਟਾਂ ਦੀ ਚੋਣ ਵਰਲਡ ਅਥਲੈਟਿਕ ਐਸੋਸੀਏਸ਼ਨ ਵਲੋਂ 23ਵੀਂਆਂ ਏਸ਼ੀਅਨ ਮਾਸਟਰ ਅਥਲੈਟਿਕਸ ਖੇਡਾਂ ਲਈ ਕੀਤੀ ਗਈ ਹੈ, ਜੋ 5 ਤੋਂ 9 ਨਵੰਬਰ ਤੱਕ ਚੇਨਈ (ਭਾਰਤ) ਵਿਚ ਹੋਣ ਜਾ ਰਹੀਆਂ ਹਨ | ਇਹ ਚੋਣ 2023 ਤੋਂ 2025 ਤੱਕ ਦੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਕੀਤੀ ਗਈ ਹੈ | ਪੰਜਾਬ ਤੋਂ ਕੁੱਲ 196 ਮਾਸਟਰ ਅਥਲੀਟ (ਮਰਦ ਤੇ ਔਰਤਾਂ) ਨੂੰ ਇਨ੍ਹਾਂ ਖੇਡਾਂ ਲਈ ਚੁਣਿਆ ਗਿਆ ਹੈ, ਜਿਨ੍ਹਾਂ ਵਿਚ ਰੂਪਨਗਰ ਦੇ ਮੋਹਨ ਸਿੰਘ ਚਾਹਲ, ਮਹਿੰਦਰ ਸਿੰਘ ਗਿੱਲ ਤੇ ਐਡਵੋਕੇਟ ਮਹਿੰਦਰ ਸਿੰਘ ਸ਼ਾਮਿਲ ਹਨ | ਮੋਹਨ ਸਿੰਘ ਚਾਹਲ (ਉਮਰ ਗਰੁੱਪ 70-74) ਨੂੰ 5 ਕਿਲੋਮੀਟਰ ਦੌੜ ਅਤੇ 5 ਕਿਲੋਮੀਟਰ ਤੇਜ਼ ਤੁਰਨ ਲਈ ਚੁਣਿਆ ਗਿਆ ਹੈ | ਉਹ ਦਸ਼ਮੇਸ਼ ਨਗਰ, ਰੂਪਨਗਰ ਦੇ ਨਿਵਾਸੀ ਹਨ ਅਤੇ ਸੀਨੀਅਰ ਸਿਟੀਜ਼ਨ ਕੌਂਸਲ ਰੋਪੜ ਦੇ ਲਾਈਫ ਮੈਂਬਰ ਹਨ | ਉਨ੍ਹਾਂ ਦਾ ਜੱਦੀ ਪਿੰਡ ਬਾਹਮਣ ਮਾਜਰਾ (ਬਲਾਕ ਨੂਰਪੁਰ ਬੇਦੀ) ਹੈ, ਇਸੇ ਤਰਾਂ ਮਹਿੰਦਰ ਸਿੰਘ ਗਿੱਲ (ਉਮਰ ਗਰੁੱਪ 70-74) ਨੂੰ ਡਿਸਕਸ ਥਰੋ ਅਤੇ ਹੈਮਰ ਥਰੋ ਲਈ ਚੁਣਿਆ ਗਿਆ ਹੈ | ਉਹ ਪਹਿਲਾਂ ਵੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤ ਚੁੱਕੇ ਹਨ, ਉਹ ਹਰਗੋਬਿੰਦ ਨਗਰ, ਰੂਪਨਗਰ ਦੇ ਵਾਸੀ ਹਨ ਅਤੇ ਉਨ੍ਹਾਂ ਦਾ ਜੱਦੀ ਪਿੰਡ ਵੀ ਨੂਰਪੁਰ ਬੇਦੀ ਇਲਾਕੇ ਦਾ ਪਿੰਡ ਬੈਂਸਾਂ ਹੈ, ਇਨ੍ਹਾਂ ਤੋਂ ਇਲਾਵਾ ਤੀਜੇ ਅਥਲੀਟ ਐਡਵੋਕੇਟ ਮਹਿੰਦਰ ਸਿੰਘ (ਉਮਰ ਗਰੁੱਪ 75-79) ਨੂੰ 100 ਮੀਟਰ ਅਤੇ 200 ਮੀਟਰ ਦੌੜਾਂ ਲਈ ਚੁਣਿਆ ਗਿਆ ਹੈ | ਉਹ ਹਾਲ ਹੀ ਵਿਚ ਬਠਿੰਡਾ ਤੋਂ ਵੀ ਦੋ ਮੈਡਲ ਜਿੱਤ ਕੇ ਆਏ ਹਨ ਅਤੇ ਰੂਪਨਗਰ ਜ਼ਿਲ੍ਹੇ ਦੇ ਸਭ ਤੋਂ ਵੱਧ ਉਮਰ ਵਾਲੇ ਐਕਟਿਵ ਅਥਲੀਟ ਮੰਨੇ ਜਾਂਦੇ ਹਨ | ਉਹ ਕੀਰਤੀ ਵਿਹਾਰ, ਰੂਪਨਗਰ ਦੇ ਵਾਸੀ ਹਨ ਅਤੇ ਉਨ੍ਹਾਂ ਦਾ ਜੱਦੀ ਪਿੰਡ ਭਲਿਆਣ ਹੈ | ਰੂਪਨਗਰ ਦੇ ਖੇਡ ਪ੍ਰੇਮੀਆਂ ਨੇ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਚੇਨਈ ਵਿਚ ਹੋਣ ਵਾਲੀਆਂ ਏਸ਼ੀਅਨ ਮਾਸਟਰ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ |

ਪਿਛਲੀ ਖ਼ਬਰ ਬਾਬਾ ਬਾਲਕ ਨਾਥ ਜੀ ਦੇ ਜਨਮ ਦਿਨ ਸੰਬੰਧੀ ਸ਼ੋਭਾ ਯਾਤਰਾ ਕੱਢੀ <br/> ਅਗਲੀ ਖ਼ਬਰ ਏਸ਼ੀਅਨ ਮਾਸਟਰ ਖੇਡਾਂ ਲਈ ਰੂਪਨਗਰ ਦੇ ਤਿੰਨ ਵੈਟਰਨ ਅਥਲੀਟਾਂ ਦੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।