ਢੇਰ, 23 ਅਕਤੂਬਰ (ਸ਼ਿਵ ਕੁਮਾਰ ਕਾਲੀਆ)-ਪਿੰਡ ਢੇਰ ਵਿਖੇ ਕਾਮਰੇਡ ਗੁਰਦਿਆਲ ਸਿੰਘ ਢੇਰ ਦੀ ਛੇਵੀਂ ਬਰਸੀ ਮਨਾਈ ਗਈ, ਇਸ ਮੌਕੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾਈ ਸਕੱਤਰ ਹਿੰਦ ਕਮਿਊਨਿਸਟ ਪਾਰਟੀ ਪੰਜਾਬ ਨੇ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਦੱਸਿਆ ਕਾਮਰੇਡ ਢੇਰ ਉਸ ਪਾਰਟੀ ਦੇ ਸਿਪਾਹੀ ਸਨ, ਜਿਸ ਦਾ ਨਾਂਅ ਬਾਂਡ ਘੁਟਾਲੇ ਵਿਚ ਨਹੀਂ ਆਇਆ ਜੋ ਦੇਸ਼ ਦੀ ਇੱਕੋ-ਇੱਕ ਪਾਰਟੀ ਹੈ | ਉਨ੍ਹਾਂ ਨੇ ਕਾਮਰੇਡ ਢੇਰ ਨਾਲ ਬਿਤਾਏ ਪਲਾਂ ਨੂੰ ਵੀ ਯਾਦ ਕੀਤਾ ਕਾਮਰੇਡ ਢੇਰ ਵਲੋਂ ਪਾਰਟੀ ਲਈ ਘਾਲੀ ਘਾਲਣਾ ਲਈ ਪਾਰਟੀ ਸਦਾ ਉਨ੍ਹਾਂ ਦੀ ਰਿਣੀ ਰਹੇਗੀ | ਉਨ੍ਹਾਂ ਨੇ ਇਸ ਮੌਕੇ ਐਲਾਨ ਕੀਤਾ ਕਿ ਪੰਡਿਤ ਰਾਮ ਕਿ੍ਸ਼ਨ ਭੜੋਲੀਆ ਭਵਨ ਨੰਗਲ ਵਿਖੇ ਬਣਾਏ ਜਾ ਰਹੇ ਵੱਡੇ ਹਾਲ ਦਾ ਨਾਂ ਕਾਮਰੇਡ ਗੁਰਦਿਆਲ ਸਿੰਘ ਢੇਰ ਦੇ ਨਾਂ 'ਤੇ ਹੋਵੇਗਾ | ਉਨ੍ਹਾਂ ਕਿਹਾ ਕਿ ਨੌਜਵਾਨ ਭਾਰਤ ਸਭਾ ਦੀ 100ਵੀਂ ਵਰੇ੍ਹਗੰਢ ਕਰਤਾਰ ਸਿੰਘ ਸਰਾਭਾ ਦੇ ਪਿੰਡ 3 ਨਵੰਬਰ ਨੂੰ ਮਨਾਈ ਜਾ ਰਹੀ ਹੈ, ਇਸ ਮੌਕੇ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ | ਇਸ ਮੋਕੇ ਜਨਵਾਦੀ ਨੌਜਵਾਨ ਸਭਾ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਨਾਗੀ, ਜ਼ਿਲ੍ਹਾ ਸਕੱਤਰ ਬਜਿੰਦਰ ਪੰਡਿਤ, ਕਾਮਰੇਡ ਸੁਰਜੀਤ ਸਿੰਘ ਢੇਰ, ਕਾਮਰੇਡ ਰਜਿੰਦਰ ਸਿੰਘ ਡੋਡ, ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਨਰਿੰਦਰ ਸਿੰਘ ਮਾਵੀ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੋਕੇ ਤਹਿਸੀਲ ਸਕੱਤਰ ਸੀ.ਪੀ.ਆਈ.ਐਮ. ਨੰਗਲ ਸਤਨਾਮ ਸਿੰਘ, ਗੁਰਦਿਆਲ ਸਿੰਘ ਮਾਵੀ,ਕਾਮਰੇਡ ਅਮਰਜੀਤ ਸਿੰਘ ਚੱਕ, ਪ੍ਰੇਮ ਸਿੰਘ ਅਟਵਾਲ, ਗੁਰਦਿਆਲ ਸਿੰਘ ਅਟਵਾਲ, ਕੁਲਵਿੰਦਰ ਸਿੰਘ ਭੰਗਲ, ਹਰਜਾਪ ਸਿੰਘ ਪੰਚ, ਚਾਨਣ ਰਾਮ ਪੰਚ, ਸੋਮ ਸਿੰਘ ਕਰਤਾਰਪੁਰ, ਮਾਸਟਰ ਮਨੋਹਰ ਸਿੰਘ ਅਤੇ ਕਾਮਰੇਡ ਮਹਿੰਦਰ ਸਿੰਘ ਸੰਗਤਪੁਰ ਹਾਜ਼ਰ ਸਨ ਸਟੇਜ ਸੰਚਾਲਨ ਜਸਵਿੰਦਰ ਸਿੰਘ ਢੇਰ ਤਹਿਸੀਲ ਸਕੱਤਰ ਵਲੋਂ ਕੀਤਾ ਗਿਆ |