ਰੂਪਨਗਰ, 23 ਅਕਤੂਬਰ (ਸਤਨਾਮ ਸਿੰਘ ਸੱਤੀ)-ਸ੍ਰੀ ਵਿਸ਼ਵਕਰਮਾ ਦਿਵਸ ਦੇ ਪਵਿੱਤਰ ਮੌਕੇ 'ਤੇ ਵਿਸ਼ਵਕਰਮਾ ਭਵਨ, ਰੂਪਨਗਰ ਵਿਚ ਖ਼ੂਨਦਾਨ ਕੈਂਪ ਸਾਂਝੇ ਤੌਰ 'ਤੇ ਆਰ. ਟੀ. ਜਨ ਵੈੱਲਫੇਅਰ ਆਰਗਨਾਈਜੇਸ਼ਨ, ਲਾਈਫ ਲਾਈਨ ਬਲੱਡ ਡੋਨਰ ਸੋਸਾਇਟੀ ਅਤੇ ਵਿਸ਼ਵਕਰਮਾ ਸਭਾ ਰੂਪਨਗਰ ਵਲੋਂ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸ਼ਿਵਜੀਤ ਸਿੰਘ ਮਾਣਕੂ ਨੇ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਐੱਮ. ਐੱਲ. ਏ. ਦਿਨੇਸ਼ ਚੱਢਾ, ਮਾਰਕੀਟ ਕਮੇਟੀ ਦੇ ਪ੍ਰਧਾਨ ਭਾਗ ਸਿੰਘ ਮਦਾਨ , ਡਾ. ਆਰ. ਐੱਸ. ਪਰਮਾਰ (ਸਾਬਕਾ ਗਵਰਨਰ ਰੋਟਰੀ ਕਲੱਬ), ਹਰਜੀਤ ਸਿੰਘ, ਰੁਪਿੰਦਰ ਸਵੀਟੀ, ਬਹਾਦਰ ਪੰਛੀ, ਗੁਰਮੁਖ ਰੀਹਲ, ਸੁਰਜੀਤ ਬਰਨਾਲਾ, ਗੁਰਦੀਪ ਸਿੰਘ, ਹਰਮਨ ਮਾਣਕੂ ਅਤੇ ਸੁਧੀਰ ਸ਼ਰਮਾ (ਪ੍ਰਧਾਨ ਰੋਟਰੀ ਕਲੱਬ ਰੂਪਨਗਰ) ਵੀ ਹਾਜ਼ਰ ਸਨ | ਇਸ ਤੋਂ ਇਲਾਵਾ ਡਾ. ਅੰਕੁਰ ਵਾਹੀ (ਸੈਕਟਰੀ ਰੋਟਰੀ ਕਲੱਬ), ਸੋਮਨਾਥ ਸ਼ਰਮਾ, ਜਗਨੰਦਨ ਸਿੰਘ ਅਤੇ ਹਰਮਿੰਦਰ ਵਾਲੀਆ ਨੇ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ | ਡਾ. ਰੋਲੀ ਅਗਰਵਾਲ ਦੀ ਅਗਵਾਈ ਹੇਠ ਰੋਟਰੀ ਬਲੱਡ ਬੈਂਕ ਦੀ ਟੀਮ ਨੇ ਇਸ ਕੈਂਪ ਵਿਚ ਕੁੱਲ 70 ਯੂਨਿਟ ਖ਼ੂਨ ਇਕੱਠਾ ਕੀਤਾ | ਇਸ ਕੈਂਪ ਨੂੰ ਸਫਲ ਬਣਾਉਣ ਵਿਚ ਕਵਲਜੀਤ ਸਿੰਘ ਬਾਬਾ (ਪ੍ਰਧਾਨ ਲਾਈਫਲਾਈਨ ਬਲੱਡ ਡੋਨਰ ਸੋਸਾਇਟੀ), ਰੂਪਿੰਦਰ ਸਿੰਘ, ਜਗਮੋਹਣ ਗੁੱਡਾ, ਗੁਰਦਿਆਲ ਸਿੰਘ, ਸ਼ਿਬੂ ਕੁਮਾਰ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਅਤੇ ਦਵਿੰਦਰ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ |