12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ ਦੀ ਬਦਤਰ ਹੋ ਰਹੀ ਹਾਲਤ ਤੋਂ ਬੇਖ਼ਬਰ ਵਿਭਾਗ ਕੁੰਭਕਰਨੀ ਨੀਂਦ ਸੋ ਰਹੇ

ਅਜੀਤ ਡੈਸਕ 22-11-2025
ਸ੍ਰੀ ਚਮਕੌਰ ਸਾਹਿਬ, 21 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ ਦੀ ਬਦਤਰ ਹੋ ਰਹੀ ਹਾਲਤ ਤੋਂ ਬੇਖ਼ਬਰ ਵਿਭਾਗ ਕੁੰਭਕਰਨੀ ਨੀਂਦ ਸੋ ਰਿਹਾ ਹੈ, ਇਸ ਮਾਰਗ ਦੀ ਹਾਲਤ ਲਗਾਤਾਰ ਖ਼ਰਾਬ ਹੋ ਰਹੀ ਹੈ | ਇਸ ਮਾਰਗ ਨੂੰ ਨਵਾਂ ਬਣਾਉਣ ਜਾਂ ਮੁਰੰਮਤ ਕਰਾਉਣ ਦੀ ਇਲਾਕੇ ਦੇ ਲੋਕਾਂ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸੇ ਮਾਰਗ ਤੋਂ ਗੁਰਦੁਆਰਾ ਸ੍ਰੀ ਧੋਬੜੀ ਸਾਹਿਬ (ਅਸਾਮ) ਤੋਂ 22 ਨਵੰਬਰ ਨੂੰ ਇਥੋਂ ਨਗਰ ਕੀਰਤਨ ਲੰਘਣਾ ਹੈ, ਸੰਗਤਾਂ ਵਲੋ ਥਾਂ ਥਾਂ ਸਵਾਗਤੀ ਗੇਟ ਬਣਾਏ ਗਏ ਹਨ ਤੇ ਥਾਂ-ਥਾਂ ਲੰਗਰ ਲਗਾਏ ਜਾ ਰਹੇ ਹਨ, ਪਰ ਸੜਕ ਵਿਚ ਪਏ ਥਾਂ-ਥਾਂ ਟੋਏ ਵੀ ਇਸ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਤਿਆਰ ਹਨ | ਇਸ ਸੜਕ ਦੀ ਅਹਿਮੀਅਤ ਤੋਂ ਅਣਜਾਣ ਪੰਜਾਬ ਸਰਕਾਰ ਤੇ ਲੋਕ ਨਿਰਮਾਣ ਵਿਭਾਗ ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਕਿ ਇਸ ਸੜਕ ਤੋਂ ਪੰਜਾਬ ਦਾ ਵੱਡਾ ਹਿੱਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦੀ ਸਮਾਗਮ 'ਚ ਸ਼ਮੂਲੀਅਤ ਕਰਨ ਲਈ ਪੁੱਜੇਗਾ ਅਤੇ ਇਸੇ ਸੜਕ ਤੋਂ ਹਿਮਾਚਲ ਪ੍ਰਦੇਸ਼, ਸ੍ਰੀ ਅਨੰਦਪੁਰ, ਮਾਤਾ ਨੈਣਾਂ ਦੇਵੀ ਦੇ ਮੰਦਰ, ਬਾਬਾ ਬਾਲਕ ਨਾਥ ਵਿਖੇ ਲੁਧਿਆਣਾ, ਮੋਗਾ, ਫ਼ਿਰੋਜਪੁਰ, ਫ਼ਰੀਦਕੋਟ ਵਾਲੇ ਪਾਸੀਓ ਦੀ ਸਮੁੱਚੀ ਆਵਾਜਾਈ ਵੀ ਇਸੇ ਮਾਰਗ ਤੋਂ ਲੰਘਦੀ ਹੈ | ਇਸ ਦੇ ਨਾਲ ਹੀ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਸੰਬੰਧੀ ਵੀ ਸੰਗਤਾਂ ਤੇ ਨਗਰ ਕੀਰਤਨ ਦੀ ਆਮਦ ਸ਼ੁਰੂ ਹੋ ਜਾਣੀ ਹੈ ਤੇ ਅਜਿਹੇ ਹਾਲਾਤਾਂ 'ਚ ਹਮੇਸ਼ਾ ਡਰ ਭੈਅ ਬਣਿਆ ਰਹੇਗਾ | ਇਲਾਕੇ ਦੀ ਮੰਗ ਹੈ ਕਿ ਇਸ ਮਾਰਗ ਨੂੰ ਤੁਰੰਤ ਨਵਾਂ ਬਣਾਇਆ ਜਾਵੇ ਜਾਂ ਮੁਰੰਮਤ ਕਰਕੇ ਲਾਂਘੇ ਨੂੰ ਸੁਰੱਖਿਅਤ ਬਣਾਇਆ ਜਾਵੇਗਾ |
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਮਨਾਉਂਦਿਆਂ ਸੰਗਤਾਂ ਨੇ ਸਜਾਈ ਪ੍ਰਭਾਤ ਫੇਰੀ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਰੂਪਨਗਰ ਵਿਖੇ ਬਲਾਕ ਪੱਧਰੀ ਵਿਗਿਆਨ ਟੀਚਰ ਟ੍ਰੇਨਿੰਗ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।