19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ੍ਰੀ ਚਮਕੌਰ ਸਾਹਿਬ ਮੋਰਚਾ ਵਲੋਂ ਸ਼ਹੀਦੀ ਸਮਾਗਮ ਦੌਰਾਨ 3 ਦਿਨਾਂ ਜਾਗਰੂਕਤਾ ਪ੍ਰੋਗਰਾਮ

ਅਜੀਤ ਡੈਸਕ 24-12-2025
ਸ੍ਰੀ ਚਮਕੌਰ ਸਾਹਿਬ, 23 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਵਿਖੇ ਤਿੰਨ ਦਿਨਾਂ ਸ਼ਹੀਦੀ ਸਮਾਗਮ ਦੌਰਾਨ ਸ੍ਰੀ ਚਮਕੌਰ ਸਾਹਿਬ ਮੋਰਚੇ ਵਲੋਂ ਵਿਰਾਸਤੀ ਮਰਗ ਤੇ ਸਟਾਲ ਲਗਾ ਕੇ ਤਿੰਨੋਂ ਦਿਨ ਸਮਾਗਮ ਦੌਰਾਨ ਆਈਆਂ ਸੰਗਤਾਂ ਨੂੰ ਸ੍ਰੀ ਚਮਕੌਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਦੇ ਇਤਿਹਾਸ ਸਬੰਧੀ ਜਾਗਰੂਕ ਕਰਦਿਆਂ ਕਿਹਾ ਗਿਆ ਕਿਸੇ ਨੂੰ ਵੀ ਇੱਥੋਂ ਦੇ ਇਤਿਹਾਸ ਨੂੰ ਬਿਗਾੜਨ ਨਹੀਂ ਦੇਵਾਂਗੇ | ਇਸ ਮੌਕੇ ਵੱਡੀ ਗਿਣਤੀ ਵਿਚ ਮੋਰਚੇ ਵਲੋਂ ਇਸ਼ਤਿਹਾਰ ਵੀ ਵੰਡੇ ਗਏ, ਜਿਸ ਵਿਚ ਸ੍ਰੀ ਚਮਕੌਰ ਸਾਹਿਬ ਨੇੜੇ ਪ੍ਰਸਾਤਵਿਤ ਪੇਪਰ ਮਿੱਲ ਸਬੰਧੀ ਪੇਸ਼ ਕੀਤੀਆਂ ਜਾ ਰਹੀਆਂ ਰਿਪੋਰਟਾਂ ਬਾਰੇ ਖੁਲਾਸਾ ਕੀਤਾ ਗਿਆ | ਮੋਰਚੇ ਦੇ ਆਗੂਆਂ ਜੁਝਾਰ ਸਿੰਘ ਗਧਰਾਮ, ਖੁਸ਼ਵਿੰਦਰ ਸਿੰਘ ਜੰਡ ਸਾਹਿਬ, ਬਲਦੇਵ ਸਿੰਘ ਹਾਫਿਜਾਬਾਦ, ਲਖਵੀਰ ਸਿੰਘ ਲੱਖੀ ਹਾਫਿਜਾਬਾਦ, ਦਰਸ਼ਨ ਸਿੰਘ ਸੰਧੂ, ਗੁਰਿੰਦਰ ਸਿੰਘ ਭੰਗੂ, ਪਰਗਟ ਸਿੰਘ ਬਰਸਾਲਪੁਰ, ਜਸਪ੍ਰੀਤ ਸਿੰਘ ਗਧਰਾਮ, ਰਿੰਪਲ ਭੰਗੂ, ਦੀਦਾਰ ਸਿੰਘ ਡਹਿਰ ਆਦਿ ਨੇ ਇਸ ਸਟਾਲ ਤੇ ਲੋਕਾਂ ਨੂੰ ਪੇਸ਼ ਕੀਤੇ ਇਤਿਹਾਸ ਦੇ ਖਰੜੇ ਨੂੰ ਵੀ ਲੋਕਾਂ ਸਾਹਮਣੇ ਰੱਖਿਆ ਅਤੇ ਦੱਸਿਆ ਕਿ ਕਿਵੇਂ ਆਪਣੇ ਹਿਤਾਂ ਲਈ ਉਕਤ ਇਤਿਹਾਸ ਨੂੰ ਪੇਸ਼ ਕੀਤਾ ਜਾ ਰਿਹਾ ਹੈ | ਆਗੂਆਂ ਖੁਸ਼ਵਿੰਦਰ ਸਿੰਘ ਤੇ ਲੱਖੀ ਹਾਫਿਜਾਬਾਦ ਨੇ ਦੱਸਿਆ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਇਤਿਹਾਸ ਦੀ ਹੋਂਦ ਬਚਾਉਣ ਲਈ ਇੱਕ ਜੁੱਟ ਹੋਈਏ | ਉਨ੍ਹਾਂ ਦੱਸਿਆ ਕਿ ਇਸ ਪ੍ਰਸਤਾਵਿਤ ਪੇਪਰ ਮਿੱਲ ਦੀ ਈ. ਆਈ. ਏ. ਰਿਪੋਰਟ ਦੇ ਪੰਨਾ ਨੰ: 151,217 ਅਤੇ 233 ਉਤੇ ਸ੍ਰੀ ਚਮਕੌਰ ਸਾਹਿਬ ਦੇ ਕੁਰਬਾਨੀਆਂ ਭਰੇ ਇਤਿਹਾਸ, ਸਿੱਖ ਰਾਜ ਦੇ ਰੋਪੜ ਦਾ ਇਤਿਹਾਸ, ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਦਾ ਸੋਚੀ ਸਮਝੀ ਸਾਜਿਸ਼ ਤਹਿਤ ਖੁਰਾ ਖੋਜ ਮਿਟਾਇਆ ਗਿਆ ਹੈ | ਇਥੋਂ ਦੇ ਇਤਿਹਾਸ ਨੂੰ ਮਨਘੜਤ ਝੂਠਾ ਇਤਿਹਾਸ ਬਣਾ ਕੇ ਦੁਸ਼ਹਿਰੇ ਨਾਲ ਜੋੜ ਕੇ ਸਿੱਖ ਜਗਤ ਨੂੰ ਮਾਨਸਿਕ ਸੱਟ ਮਾਰੀ ਗਈ ਹੈ | ਇਨ੍ਹਾਂ ਆਗੂਆਂ ਨੇ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਦਿਆਂ ਦੱਸਿਆ ਕਿ ਪ੍ਰਸਤਾਵਿਤ ਮਿਲ ਦੇ ਦੋ ਕਿੱਲੋਮੀਟਰ ਅੰਦਰ ਇਤਿਹਾਸਕ ਗੁਰਦੁਆਰਾ ਸ੍ਰੀ ਜੰਡ ਸਾਹਿਬ ਅਤੇ ਦੂਜੇ ਪਾਸੇ ਗੁਰਦੁਆਰਾ ਸ੍ਰੀ ਇਮਲੀ ਸਾਹਿਬ ਸੁਸੋਭਿਤ ਹੈ | ਪੇਪਰ ਮਿੱਲ ਵਲੋਂ ਈ ਆਈ ਏ ਰਿਪੋਰਟ ਵਿਚ ਖਤਮ ਕਰ ਦਿੱਤੇ ਗਏ ਹਨ | ਜੋ ਇਤਿਹਾਸ ਨਾਲ ਵੱਡੀ ਛੇੜਛਾੜ ਹੈ ਅਤੇ ਖੁਰਾਖੋਜ ਖਤਮ ਕਰਨ ਦੀ ਸਾਜਿਸ਼ ਹੈ | ਇਨ੍ਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਇਸ ਸਟਾਲ ਰਾਹੀਂ ਆਪਣਾ ਸੁਨੇਹਾ ਸਮੁੱਚੀ ਸੰਗਤ ਨੂੰ ਦਿੱਤਾ ਹੈ, ਆਉਣ ਵਾਲੇ ਸਮੇਂ ਵਿਚ ਇਸ ਸਬੰਧੀ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਪੇਪਰ ਮਿੱਲ ਦੀ ਇਸ ਸਾਜਿਸ਼ ਨੂੰ ਪੂਰੀ ਤਰਾਂ ਨਾਕਾਮ ਬਣਾਇਆ ਜਾਵੇਗਾ | ਇਸ ਮੌਕੇ ਗੁਰਸ਼ਰਨ ਸਿੰਘ ਬਸੀ ਗੁੱਜਰਾਂ, ਸਿਮਰਨਜੀਤ ਸਿੰਘ ਫਤਿਹਪੁਰ, ਜਸਵੀਰ ਸਿੰਘ ਕੰਗ, ਨਿਮਰਤ ਸਿੰਘ ਭੂਰੜੇ, ਸੁਖਵਿੰਦਰ ਸਿੰਘ ਗੱਗੋਂ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਰੂਪਨਗਰ ਦੀ ਹੱਦਬੰਦੀ ਵਧਾਉਣ ਦਾ ਮਤਾ ਲੋਕ ਵਿਰੋਧੀ ਅਗਲੀ ਖ਼ਬਰ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਚੇਤਨਾ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।