19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮਧੂਵਨ ਵਾਟਿਕਾ ਪਬਲਿਕ ਸਕੂਲ ਦੀ 2 ਰੋਜ਼ਾ ਸਪੋਰਟਸ ਮੀਟ ਸਮਾਪਤ

ਅਜੀਤ ਡੈਸਕ 24-12-2025
ਨੂਰਪੁਰ ਬੇਦੀ, 23 ਦਸੰਬਰ (ਵਿੰਦਰਪਾਲ ਝਾਂਡੀਆਂ)-ਇਲਾਕੇ ਦੇ ਨਾਮਵਰ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਕਰਵਾਈ ਗਈ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ ਅੱਜ ਧੂਮ ਧੜੱਕੇ ਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਈ | ਸਪੋਰਟਸ ਮੀਟ ਦੇ ਦੂਸਰੇ ਦਿਨ ਦੌਰਾਨ ਵੀ ਵਿਦਿਆਰਥੀਆਂ ਨੇ ਖੇਡ ਭਾਵਨਾ, ਅਨੁਸ਼ਾਸਨ ਅਤੇ ਜੋਸ਼ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ | ਸਪੋਰਟਸ ਮੀਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਸਕੂਲ ਪਿ੍ੰਸੀਪਲ ਮੈਡਮ ਦੀਪਿਕਾ ਪੁਰੀ ਅਤੇ ਮੈਡਮ ਅਨੂ ਕੌਸ਼ਲ ਵਲੋਂ ਸਾਂਝੇ ਤੌਰ 'ਤੇ ਜੇਤੂ ਖਿਡਾਰੀਆਂ ਅਤੇ ਹਾਊਸਾਂ ਨੂੰ ਟਰਾਫ਼ੀਆਂ, ਮੈਡਲ ਅਤੇ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਾਯੂ ਹਾਊਸ ਨੇ ਸਭ ਤੋਂ ਵੱਧ ਅੰਕ ਹਾਸਲ ਕਰਕੇ ਵਿਨਰ ਅੱਪ ਟਰਾਫ਼ੀ 'ਤੇ ਕਬਜ਼ਾ ਕੀਤਾ, ਜਦਕਿ ਆਕਾਸ਼ ਹਾਊਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਨਰ ਅੱਪ ਟਰਾਫ਼ੀ ਨੂੰ ਆਪਣੇ ਨਾਂਅ ਕੀਤੀ | ਇਸ ਮੌਕੇ ਚੇਅਰਮੈਨ ਅਮਿਤ ਚੱਢਾ ਨੇ ਆਪਣੇ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬੇਹੱਦ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਵਿਚ ਅਨੁਸ਼ਾਸਨ, ਟੀਮ ਵਰਕ, ਨੇਤ੍ਰਤਵ ਅਤੇ ਆਤਮ-ਵਿਸ਼ਵਾਸ ਵਰਗੇ ਗੁਣ ਵਿਕਸਿਤ ਕਰਦੀਆਂ ਹਨ, ਜੋ ਜੀਵਨ ਵਿਚ ਸਫਲਤਾ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ | ਸਪੋਰਟਸ ਮੀਟ ਦੇ ਦੂਜੇ ਦਿਨ ਅਥਲੈਟਿਕਸ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ 100 ਮੀਟਰ, 200 ਮੀਟਰ, 400 ਮੀਟਰ ਦੌੜਾਂ, ਲੰਬੀ ਕੁੱਦ, ਉੱਚੀ ਕੁੱਦ, ਸਲੋਅ ਸਾਈਕਲ ਰੇਸ ਅਤੇ ਰੱਸਾ ਕੱਸੀ ਦੇ ਮੁਕਾਬਲੇ ਸ਼ਾਮਲ ਸਨ | ਜਿਸ 'ਚ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ | ਸਕੂਲ ਪ੍ਰਬੰਧਕ ਕਮੇਟੀ ਵਲੋਂ ਸਮੂਹ ਅਧਿਆਪਕਾਂ, ਖੇਡ ਅਧਿਆਪਕਾਂ ਅਤੇ ਸਹਾਇਕ ਸਟਾਫ਼ ਦੀ ਸੁਚੱਜੀ ਵਿਵਸਥਾ ਅਤੇ ਮਿਹਨਤ ਲਈ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ | ਇਸ ਮੌਕੇ ਤੇ ਅਵਿਨਾਸ਼ ਕੁਮਾਰ, ਸੁਰੇਖਾ ਰਾਣਾ, ਅਮਨਦੀਪ ਕੌਰ, ਜੋਤੀ ਰਾਣਾ, ਪੂਨਮ ਸੈਣੀ, ਜੀਆ ਸ਼ਰਮਾ, ਖੁਸ਼ਵੰਤ ਕੌਰ, ਸ਼ੁਵਾਨੀ ਚੱਢਾ, ਰਮਾ ਸ਼ਰਮਾ, ਬੰਦਨਾ, ਪਿੰਕੀ ਖੇਪੜ, ਮੋਨਿਕਾ, ਸੰਜੀਵ ਕੌਰ, ਕਿਰਨਦੀਪ ਕੌਰ, ਸੰਜੀਵ ਕੁਮਾਰ, ਰਵਿੰਦਰ, ਅਵਤਾਰ ਸਿੰਘ ਅਤੇ ਖੇਡ ਅਧਿਆਪਕ ਬਿਮਲ ਸੈਣੀ, ਧਰਮਵੀਰ ਸਿੰਘ, ਗੁਰਪ੍ਰੀਤ ਕੌਰ, ਅਭਿਸ਼ੇਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟ੍ਰੈਫ਼ਿਕ ਇੰਚਾਰਜ ਏ.ਐਸ.ਆਈ. ਜਸਪਾਲ ਸਿੰਘ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੇ ਡੀ.ਜੀ.ਪੀ. ਕਮੈਂਡੇਸ਼ਨ ਡਿਸਕ ਨਾਲ ਨਿਵਾਜਿਆ... ਅਗਲੀ ਖ਼ਬਰ ਅਜੋਲੀ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਹਿਮ ਗੌਰਵ ਆਈ.ਟੀ.ਆਈ. ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।